ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੋਨ ਭੱਤੇ ਦੇ ਕੱਟ ਤੋਂ ਮੁਲਾਜ਼ਮਾਂ ਨੂੰ ਚੜ੍ਹਿਆ ਵੱਟ

08:28 AM Jul 29, 2020 IST

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 28 ਜੁਲਾਈ

ਪੰਜਾਬ ਸਰਕਾਰ ਵੱਲੋਂ ਮੋਬਾਈਲ ਭੱਤੇ ’ਤੇ ਕੱਟ ਲਾਉਣ ਤੋਂ ਮੁਲਾਜ਼ਮ ਵਰਗ ਖਫ਼ਾ ਹੈ। ਪੀਡਬਲਿਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਕਾਰਕੁਨਾਂ ਨੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਦੀ ਅਗਵਾਈ ਹੇਠ ਅੱਜ ਫੋਨ ਇਕੱਤਰ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਰੋਸ ਵਜੋਂ ਇਹ ਫੋਨ ਮੰਤਰੀਆਂ ਅਤੇ ਵਿਧਾਇਕਾਂ ਨੂੰ ਭੇਜਣ ਦਾ ਐਲਾਨ ਕੀਤਾ ਹੈ।

Advertisement

ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਨੇੇ ਵੀ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਅੱਜ ਇਥੇ ਪ੍ਰਦਰਸ਼ਨ ਕਰਦਿਆਂ, 30 ਜੁਲਾਈ ਨੂੰ ਪੰਜਾਬ ਭਰ ਵਿੱਚ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਮੁਲਾਜ਼ਮ ਮੱਖਣ ਸਿੰਘ ਵਾਹਿਦਪੁਰੀ ਤੇ ਜਸਵੀਰ ਖੋਖਰ ਨੇ ਕਿਹਾ ਕਿ ਮੰਤਰੀ ਅਤੇ ਵਿਧਾਇਕ ਹਜ਼ਾਰਾਂ ਰੁਪਏ ਫੋਨ ਭੱਤੇ ਵਜੋਂ ਲੈ ਰਹੇ ਹਨ ਤੇ ਉਨ੍ਹਾਂ ਲਈ ਹੀ ਫੋਨ ਜ਼ਰੂਰੀ ਹਨ। ਇਸੇ ਕਰਕੇ ਨਿਗੂਣੀਆਂ ਤਨਖ਼ਾਹਾਂ ਅਤੇ ਭੱਤਿਆਂ ’ਤੇ ਕੰਮ ਕਰਦੇ ਮੁਲਾਜ਼ਮ ਆਪਣੇ ਫੋਨ ਹੀ ਇਨ੍ਹਾਂ ਨੂੰ ਭੇਜਣਗੇ। ਉਨ੍ਹਾਂ ਆਖਿਆ ਕਿ ਸਰਕਾਰ ਚਾਹੇ ਤਾਂ ਮੁਲਾਜ਼ਮਾਂ ਦਾ ਬਾਕੀ ਮੋਬਾਈਲ ਭੱਤਾ ਵੀ ਕੱਟ ਕੇ ਮੰਤਰੀਆਂ ਅਤੇ ਅਧਿਕਾਰੀਆਂ ਦਾ ਭੱਤਾ ਵਧਾ ਦੇਵੇ।

ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ, ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਆਗੂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਰਾਣਵਾਂ, ਦੀਪ ਚੰਦ ਹੰਸ, ਜਗਮੋਹਨ ਨੌਂਲੱਖਾ, ਰਾਮ ਕਿਸ਼ਨ, ਰਤਨ ਸਿੰਘ, ਸੁਖਦੇਵ ਝੰਡੀ, ਕੇਸਰ ਸੈਣੀ, ਗੁਰਿੰਦਰ ਗੁਰੀ, ਸ਼ਿਵ ਕੁਮਾਰ ਅਤੇ ਸੱਤ ਨਰਾਇਣ ਗੋਨੀ ਆਦਿ ਨੇ ਕਿਹਾ ਕਿ ਕਰੋਨਾ ਦੀ ਆੜ ’ਚ ਸਰਕਾਰ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ, ਜਿਸ ਕਰਕੇ ਚੌਥਾ ਦਰਜਾ ਕਰਮਚਾਰੀ ਫੋਨ ਭੱਤਾ ਖੋਹਣ ਦੇ ਰੋਸ ਵਜੋਂ 30 ਜੁਲਾਈ ਨੂੰ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨਗੇ।

Advertisement
Tags :
ਚੜ੍ਹਿਆ,ਭੱਤੇਮੁਲਾਜ਼ਮਾਂ
Advertisement