For the best experience, open
https://m.punjabitribuneonline.com
on your mobile browser.
Advertisement

ਤੀਆਂ ਦੇ ਤਿਉਹਾਰ ਨਾਲ ਜੁੜਿਆ ਧੀਆਂ ਨੂੰ ਸੰਧਾਰਾ ਦੇਣ ਦੇ ਰਿਵਾਜ

10:06 AM Aug 14, 2024 IST
ਤੀਆਂ ਦੇ ਤਿਉਹਾਰ ਨਾਲ ਜੁੜਿਆ ਧੀਆਂ ਨੂੰ ਸੰਧਾਰਾ ਦੇਣ ਦੇ ਰਿਵਾਜ
ਸੰਗਾਲਾ ਵਿੱਚ ਬਿਸਕੁਟ ਬਣਾਉਣ ਵਾਲੀ ਭੱਠੀ ’ਤੇ ਆਪਣੀ ਵਾਰੀ ਉਡੀਕਦੇ ਹੋਏ ਲੋਕ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਅਗਸਤ
ਪੰਜਾਬ ’ਚ ਤੀਆਂ ਦੇ ਤਿਉਹਾਰ ਨਾਲ ਪੇਕਿਆਂ ਵੱਲੋਂ ਵਿਆਹੀਆਂ ਧੀਆਂ ਨੂੰ ਸੰਧਾਰਾ ਦੇਣ ਦਾ ਰਿਵਾਜ ਜੁੜਿਆ ਹੋਇਆ ਹੈ। ਸਾਉਣ ਚੜ੍ਹਦਿਆਂ ਹੀ ਪਿੰਡਾਂ ਵਿੱਚ ਸੰਧਾਰੇ ਦੇ ਬਿਸਕੁਟ ਬਣਾਉਣ ਲਈ ਭੱਠੀਆਂ ਚਾਲੂ ਹੋ ਜਾਂਦੀਆਂ ਹਨ, ਜਿਨ੍ਹਾਂ ’ਤੇ ਸੰਧਾਰੇ ਦੇ ਬਿਸਕੁਟ ਬਣਵਾਉਣ ਵਾਲਿਆਂ ਦੀ ਸਵੇਰ ਤੋਂ ਆਥਣ ਤੱਕ ਭੀੜ ਲੱਗੀ ਰਹਿੰਦੀ ਹੈ।
ਅਧਿਆਪਕਾ ਖੁਸ਼ਵੀਰ ਕੌਰ ਨੇ ਕਿਹਾ ਕਿ ਜਦ ਵਿਆਹੀਆਂ ਹੋਈਆਂ ਧੀਆਂ ਪੇਕੇ ਪਿੰਡ ਤੀਆਂ ’ਚ ਮਨ ਦੇ ਵਲਵਲੇ, ਸੱਧਰਾਂ ਅਤੇ ਰਿਸ਼ਤਿਆਂ ਦੇ ਨਿੱਘ ਤੇ ਕੁੜੱਤਣ ਭਰੇ ਗੀਤਾਂ ‘ਸਹੁਰੀਂ ਕੈਦ ਕੱਟੀ, ਨਾ ਚੋਰੀ- ਨਾ ਡਾਕਾ, ਆਦਿ ਵਰਗੇ ਗੀਤਾਂ ਰਾਹੀਂ ਮਨ ਦਾ ਗੁਭਾਰ ਕੱਢਣ ਮਗਰੋਂ ਸਹੁਰੇ ਘਰ ਨੂੰ ਪਰਤਦੀਆਂ ਹਨ ਤਾਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ (ਬਿਸਕੁਟ-ਸੂਟ) ਦਿੱਤਾ ਜਾਂਦਾ ਹੈ। ਪਰਮਜੀਤ ਕੌਰ ਗਿੱਲ ਨੇ ਕਿਹਾ ਕਿ ਪਿਛਲੇ ਸਮੇਂ ’ਚ ਵਿਆਹੀ ਕੁੜੀ ਨੂੰ ਪਹਿਲਾਂ ਸੰਧਾਰਾ ਉਸ ਦੇ ਸਹੁਰਿਆਂ ਵੱਲੋਂ ਦਿੱਤਾ ਜਾਂਦਾ ਸੀ, ਜਿਸ ਵਿੱਚ ਤਿਊਰ (ਸੂਟ), ਦੰਦਾਸਾ, ਲੋਅ ਦੀ ਡੱਬੀ, ਲੱਡੂ ਤੇ ਭਾਜੀ ਆਦਿ ਸ਼ਾਮਲ ਹੁੰਦਾ ਸੀ।
ਇਸ ਦੌਰਾਨ ਕੁਲਵਿੰਦਰ ਕੌਰ ਥਿੰਦ ਨੇ ਕਿਹਾ ਕਿ ਸੰਧਾਰਾ ਵਿਆਹੀਆਂ ਕੁੜੀਆਂ ਦੇ ਸਵੈਮਾਣ ਦਾ ਪ੍ਰਤੀਕ ਹੈ। ਮਨਜੀਤ ਕੌਰ ਧਾਲੀਵਾਲ ਨੇ ਕਿਹਾ ਕਿ ਸੰਧਾਰਾ ਵਿਆਹੀਆਂ ਧੀਆਂ ਦਾ ਤੀਆਂ ਨਾਲ ਜੁੜਿਆ ਤਿਉਹਾਰ ਹੈ, ਜੋ ਪੇਕਿਆਂ ਵੱਲੋਂ ਸਾਉਣ ’ਚ ਵਿਆਹੀਆਂ ਧੀਆਂ-ਭੈਣਾਂ ਨੂੰ ਦਿੱਤਾ ਜਾਂਦਾ ਹੈ।
ਸੁਖਜੀਤ ਕੌਰ ਸੋਹੀ ਨੇ ਕਿਹਾ ਕਿ ਪੇਕਿਆਂ ਵੱਲੋਂ ਵਿਆਹੀਆਂ ਧੀਆਂ ਨੂੰ ਸੰਧਾਰੇ ਵਿੱਚ ਸੂਟ, ਸਣ ਜਾਂ ਨਸੁਕੜੇ ਦੀ ਹੱਥੀਂ ਵੱਟੀਂ ਰੰਗੀਲੀ ਪੀਂਘ, ਫੱਟੀ, ਖੱਮਣੀ ਬੰਨ੍ਹੇ ਪੀਪੇ ’ਚ ਬਿਸਕੁਟ, ਲੱਡੂ, ਮੱਠੀਆਂ ਪਾ ਕੇ ਦਿੱਤਾ ਜਾਂਦਾ ਸੀ। ਅਖੌਤੀ ਵਿਕਾਸ ਅਤੇ ਆਧੁਨਿਕਤਾ ਨੇ ਤੀਆਂ ਅਤੇ ਸੰਧਾਰੇ ਦਾ ਸਰੂਪ ਬਦਲ ਦਿੱਤਾ ਹੈ। ਕਰਮਜੀਤ ਕੌਰ ਰਾਣਵਾਂ ਨੇ ਕਿਹਾ ਕਿ ਸੰਧਾਰੇ ’ਚੋਂ ਪੇਕਾ ਪਿਆਰ ਵੀ ਝਲਕਦਾ ਹੈ।

Advertisement
Advertisement
Author Image

joginder kumar

View all posts

Advertisement
×