ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਕਦੀਪ ਕੌਰ ਦੇ ਸਿਰ ਸਜਿਆ ‘ਮਿਸ ਫਰੈਸ਼ਰ’ ਦਾ ਤਾਜ

10:32 AM Aug 24, 2024 IST

ਪੱਤਰ ਪ੍ਰੇਰਕ
ਪਾਇਲ, 23 ਅਗਸਤ
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿੱਚ ਕਾਮਰਸ ਵਿਭਾਗ ਵੱਲੋਂ ਫਰੈਸ਼ਰ ਪਾਰਟੀ ਕਰਵਾਈ ਗਈ। ਵਿਭਾਗ ਇੰਚਾਰਜ ਪ੍ਰੋ. ਰੁਪਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਸਮਾਗਮ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਪ੍ਰੋ. ਹਰਮਨਦੀਪ ਕੌਰ, ਅਮਨਦੀਪ ਕੌਰ ਅਤੇ ਜਗਦੀਪ ਸਿੰਘ ਨੇ ਨਿਰਣਾਇਕਾਂ ਦੀ ਸੇਵਾ ਨਿਭਾਈ ਅਤੇ ਮਹਿਕਦੀਪ ਕੌਰ ਨੂੰ ‘ਮਿਸ ਫਰੈਸ਼ਰ’ ਅਤੇ ਪੁਸ਼ਕਰ ਰਾਵਤ ਨੂੰ ‘ਮਿਸਟਰ ਫਰੈਸ਼ਰ’ ਵਜੋਂ ਚੁਣਿਆ ਗਿਆ। ਦੀਵਾਂਸ਼ ਸ਼ਰਮਾ ‘ਮਿਸਟਰ ਹੈਂਡਸਮ’ ਅਤੇ ਫਤਿਹ ਸਿੰਘ ਫਸਟ ਰਨਰਅਪ ਬਣੇ ਜਦਕਿ ਜੈਸਮੀਨ ਕੌਰ ਫਸਟ ਰਨਰਅਪ ਅਤੇ ਮਨਜੋਤ ਕੌਰ ‘ਮਿਸ ਗੌਰਜੀਅਸ’ ਵਜੋਂ ਚੁਣੀਆਂ ਗਈਆਂ। ਪ੍ਰਿੰਸੀਪਲ ਸਾਹਿਬ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਅਤੇ ਕਾਲਜ ਦੇ ਅਲੂਮਨੀ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਹੱਲਸ਼ੇਰੀ ਦਿੱਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਾਬਕਾ ਪ੍ਰਿੰਸੀਪਲ ਹਰਮੇਸ਼ ਲਾਲ ਅਤੇ ਪ੍ਰੋ. ਮੁਹੰਮਦ ਸ਼ਕੀਲ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਸਮਾਗਮ ਵਿੱਚ ਪ੍ਰੋ. ਪੂਨਮ ਅਤੇ ਪ੍ਰੋ. ਜਸਵੀਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Advertisement

Advertisement
Advertisement