For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਰਸਤੇ ’ਤੇ ਨਾਜਾਇਜ਼ ਕਬਜ਼ੇ ਕਾਰਨ ਲਾਂਘਾ ਹੋਇਆ ਬੰਦ

10:28 PM Jun 29, 2023 IST
ਪੰਚਾਇਤੀ ਰਸਤੇ ’ਤੇ ਨਾਜਾਇਜ਼ ਕਬਜ਼ੇ ਕਾਰਨ ਲਾਂਘਾ ਹੋਇਆ ਬੰਦ
Advertisement

ਜਸਬੀਰ ਸਿੰਘ ਸ਼ੇਤਰਾ

Advertisement

ਜਗਰਾਉਂ, 23 ਜੂਨ

Advertisement

ਨੇੜਲੇ ਪਿੰਡ ਰਸੂਲਪੁਰ ਮੱਲ੍ਹਾ ‘ਚ ਸਦੀ ਪੁਰਾਣੀ ਸਰਕਾਰੀ ਗਲੀ ‘ਚ ਕਥਿਤ ਨਾਜਾਇਜ਼ ਕਬਜ਼ਾ ਕਰ ਕੇ ਲਾਂਘਾ ਬੰਦ ਕਰਨ ਦਾ ਵਿਵਾਦ ਖੜ੍ਹਾ ਹੋ ਗਿਆ ਹੈ। ਦੋ ਮਾਰਗਾਂ ਨੂੰ ਜੋੜਦੀ ਇਸ ਗਲੀ ‘ਚ ਉਸਾਰੀ ਕੀਤੇ ਜਾਣ ਕਰ ਕੇ ਲੋਕਾਂ ਨੂੰ ਮੁਸ਼ਕਿਲ ਆਉਣ ਲੱਗੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ‘ਚ ਅੱਜ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਵੀ ਕੀਤਾ। ਉਨ੍ਹਾਂ ਪੰਚਾਇਤੀ ਇੱਟਾਂ ਪੁੱਟ ਕੇ ਖੁਰਦ-ਬੁਰਦ ਕਰਨ ਅਤੇ ਪਾਵਰਕੌਮ ਦਾ ਬਿਜਲੀ ਮੀਟਰ ਵੀ ਮੁਲਜ਼ਮ ਵੱਲੋਂ ਆਪਣੇ ਆਪ ਪੁੱਟ ਕੇ ਪਾਸੇ ਕਰਨ ਦਾ ਦੋਸ਼ ਲਾਇਆ।

ਪਿੰਡ ਵਾਸੀਆਂ ਦਾ ਇਕ ਵਫ਼ਦ ਇੱਥੇ ਉਪ ਮੰਡਲ ਮੈਜਿਸਟਰੇਟ ਨੂੰ ਮਿਲਿਆ ਅਤੇ ਨਾਜਾਇਜ਼ ਉਸਾਰੀ ਢਾਹ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ। ਐੱਸਡੀਐੱਮ ਮਨਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਲਿਖਿਆ ਗਿਆ ਹੈ ਅਤੇ ਰਿਪੋਰਟ ਆਉਣ ‘ਤੇ ਅਗਲੀ ਕਾਰਵਾਈ ਹੋਵੇਗੀ। ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਨਸੀਬ ਕੌਰ, ਭਗਵਾਨ ਕੌਰ, ਕੁਲਵੰਤ ਸਿੰਘ, ਸੇਵਕ ਸਿੰਘ, ਭਾਗ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਇਸ ਰਸਤੇ ‘ਚ ਵੱਸਦੇ ਘਰ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੌਰੀ ਨਾਜਾਇਜ਼ ਕਬਜ਼ਾ ਹਟਾ ਕੇ ਰਸਤਾ ਚਾਲੂ ਕੀਤਾ ਜਾਵੇ।

ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਰਸਤੇ ਦੇ ਇਕ ਪਾਸੇ ਪਾਵਰਕੌਮ ਵੱਲੋਂ ਲਾਇਆ ਘਰੇਲੂ ਬਿਜਲੀ ਮੀਟਰਾਂ ਦਾ ਬਕਸਾ ਵੀ ਉਕਤ ਨਾਜਾਇਜ਼ ਕਬਜ਼ਾਕਾਰੀਆਂ ਨੇ ਪੁੱਟ ਕੇ ਪਾਸੇ ਕਰ ਦਿੱਤਾ ਹੈ। ਲਗਪਗ ਸਦੀ ਪੁਰਾਣਾ ਰਸਤਾ ਬੰਦ ਹੋਣ ਕਾਰਨ ਇਸ ਰਸਤੇ ‘ਚ ਲੱਗਦੇ ਘਰ-ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਆਉਣ ਜਾਣ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ, ਜਿਸ ਕਰ ਕੇ ਪਿੰਡ ਵਾਸੀਆਂ ‘ਚ ਰੋਸ ਦੀ ਲਹਿਰ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਥਾਣਾ ਹਠੂਰ ਵਿੱਚ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਕਾਰਵਾਈ ਨਾ ਹੋਣ ‘ਤੇ ਐੱਸਡੀਐੱਮ ਜਗਰਾਉਂ ਨੂੰ ਵਫ਼ਦ ਨੇ ਮਿਲ ਕੇ ਸ਼ਿਕਾਇਤ ਸੌਂਪੀ ਹੈ। ਸਰਪੰਚ ਗੁਰਸਿਮਰਨ ਸਿੰਘ ਗਿੱਲ ਨੇ ਦੋ ਮਾਰਗਾਂ ਨੂੰ ਜੋੜਦੇ ਪੁਰਾਣੇ ਸਰਕਾਰੀ ਰਸਤੇ ‘ਤੇ ਉਸਾਰੀ ਵਾਲਾ ਵਿਵਾਦ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਮਾਮਲਾ ਨਿਬੇੜਨ ਦੇ ਯਤਨ ਕੀਤੇ ਗਏ ਪਰ ਹਾਲੇ ਇਹ ਮਸਲਾ ਹੱਲ ਨਹੀਂ ਹੋਇਆ।

Advertisement
Tags :
Advertisement