ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਲਾਸਟਿਕ ਦੇ ਨਿਪਟਾਰੇ ਦਾ ਸੰਕਟ

06:16 AM Jul 06, 2023 IST

ਪਲਾਸਟਿਕ ਨੂੰ ਸੜਨ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਹਨ। ਜਦੋਂ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਇਹ ਕਈ ਹਾਨੀਕਾਰਕ ਰਸਾਇਣ ਛੱਡ ਸਕਦਾ ਹੈ ਜੋ ਜ਼ਮੀਨ ਅੰਦਰਲੇ ਪਾਣੀ ਵਿਚ ਫੈਲ ਜਾਂਦੇ ਹਨ। ਪਲਾਸਟਿਕ ਸਮੁੰਦਰ ਵਿਚ ਜਾਣ ਨਾਲ ਸਮੁੰਦਰੀ ਜਲ ਜੀਵਾਂ ਦਾ ਜੀਵਨ ਅਤੇ ਉਨ੍ਹਾਂ ਦੇ ਨਿਵਾਸ ਸਥਾਨ ਖ਼ਤਰੇ ਵਿਚ ਪੈ ਜਾਂਦੇ ਹਨ। ਇਕੋ ਵਾਰ ਵਰਤੇ ਜਾਣ ਵਾਲੇ (ਸਿੰਗਲ-ਯੂਜ਼) ਪਲਾਸਟਿਕ ਦੇ ਥੈਲਿਆਂ (ਬੈਗ) ਦੀ ਵਰਤੋਂ ਵਾਤਾਵਰਨ ਨੂੰ ਤਬਾਹ ਕਰਨ ਦੇ ਰੁਝਾਨ ਦੀ ਪ੍ਰਤੀਕ ਹੈ। ਸੰਯੁਕਤ ਰਾਸ਼ਟਰ ਅਨੁਸਾਰ 70 ਤੋਂ ਵੱਧ ਦੇਸ਼ਾਂ ਨੇ ਅਜਿਹੇ ਪਲਾਸਟਿਕ ਦੀ ਵਰਤੋਂ ’ਤੇ ਪੂਰੀ ਜਾਂ ਅੰਸ਼ਕ ਪਾਬੰਦੀ ਲਗਾ ਦਿੱਤੀ ਹੈ। ਕਈ ਹੋਰ ਦੇਸ਼ਾਂ ਨੇ ਇਸ ਲਈ ਜੁਰਮਾਨਾ ਜਾਂ ਟੈਕਸ ਲਗਾਇਆ ਹੈ। ਭਾਰਤ ਵਿਚ ਪਾਬੰਦੀ ਦੇ ਬੇਅਸਰ ਰਹਿਣ ਦੇ ਰੁਝਾਨ ਕਾਰਨ ਇਕ ਮਾਹਿਰ ਨੇ ਇਸ ਰਣਨੀਤੀ ’ਤੇ ਮੁੜ ਵਿਚਾਰ ਕਰਨ ਦਾ ਸੱਦਾ ਦਿੱਤਾ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਡਾਇਰੈਕਟਰ ਸੁਨੀਤਾ ਨਰਾਇਣ ਦਾ ਕਹਿਣਾ ਹੈ ਕਿ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ’ਤੇ ਪਾਬੰਦੀ ਨੂੰ ਸਭ ਤੋਂ ਪਹਿਲਾਂ ਲਾਗੂ ਕਰਨ ਦੇ ਨਾਲ ਨਾਲ ਇਹ ਸਮਝਣ ’ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਪਲਾਸਟਿਕ ਨੂੰ ਕਿੱਥੇ ਅਤੇ ਕਿਉਂ ਮੁੜ ਵਰਤੋਂ (ਰੀਸਾਈਕਲ) ਵਿਚ ਨਹੀਂ ਲਿਆਂਦਾ ਜਾ ਰਿਹਾ ਹੈ।
ਦੁਨੀਆ ਭਰ ’ਚ ਸਿਰਫ਼ 10 ਫ਼ੀਸਦੀ ਪਲਾਸਟਿਕ ਨੂੰ ਹੀ ਦੁਬਾਰਾ ਵਰਤਿਆ (ਰੀਸਾਈਕਲ) ਕੀਤਾ ਜਾ ਰਿਹਾ ਹੈ। ਇਸ ਨਾਲ ਜੁੜੇ ਸਨਅਤਕਾਰਾਂ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਮਾਨਸਿਕਤਾ ਵਿਚ ਬਦਲਾਅ ਹੋਣ ਦੀ ਰਫ਼ਤਾਰ ਬਹੁਤ ਘੱਟ ਹੈ। ਮਾਹਿਰ ਇੱਕੋ ਵਾਰ ਵਰਤੋਂ ਵਾਲੇ ਮਾਡਲ ਨੂੰ ਬਦਲਣ ’ਤੇ ਜ਼ੋਰ ਦਿੰਦੇ ਹਨ। ਸੁਨੀਤਾ ਨਰਾਇਣ ਨੇ ਕਿਹਾ ਕਿ ਮੁੜ ਵਰਤੇ ਜਾਣ ਵਾਲੇ ਪਲਾਸਟਿਕ ਦੇ ਹਰ ਟੁਕੜੇ ਨੂੰ ਇਕੱਠਾ ਕਰਨ ਨਾਲ ਸਾਰਾ ਦੇਸ਼ ਕੂੜੇ ਨਾਲ ਭਰ ਜਾਵੇਗਾ। ਇਸ ਸਬੰਧ ਵਿਚ ਪਲਾਸਟਿਕ ਮੁੜ ਇਕੱਠਾ ਕਰਨ ਵਾਲੇ ਕਾਮਿਆਂ ਦੇ ਹਿੱਤਾਂ ਤੇ ਹੱਕਾਂ ਦੀ ਸੁਰੱਖਿਆ ਅਤਿਅੰਤ ਜ਼ਰੂਰੀ ਹੈ। ਸਵੱਛ ਭਾਰਤ ਮਿਸ਼ਨ 2.0 ਦਾ ਇਕ ਪ੍ਰਮੁੱਖ ਮਾਪਦੰਡ ਘਰੇਲੂ ਪੱਧਰ ’ਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਲਈ ਅੱਗੇ ਵਧਣ ਦੇ ਰਾਹ ਨੂੰ ਦਰਸਾਉਂਦਾ ਹੈ।
ਇਸ ਗੱਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ ਕਿ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੇ ਥੈਲੇ (ਬੈਗ) ਦਾ ਸਭ ਤੋਂ ਵਧੀਆ ਵਾਤਾਵਰਨ ਪੱਖੀ ਬਦਲ ਕੀ ਹੈ। ਵਿਕਲਪ ਵਾਸਤਵਿਕ ਅਤੇ ਵਰਤੋਂ ਦੇ ਪੱਖ ਤੋਂ ਸਹੀ ਤੇ ਸੌਖੇ ਹੋਣੇ ਚਾਹੀਦੇ ਹਨ। ਸ਼ੁਰੂਆਤ ਕਰਨ ਲਈ, ਤੁਹਾਡੇ ਕੋਲ ਜੋ ਵੀ ਥੈਲੇ ਹਨ, ਉਨ੍ਹਾਂ ਨੂੰ ਜਿੰਨੀ ਵਾਰ ਸੰਭਵ ਹੋਵੇ, ਮੁੜ ਵਰਤੋ। ਉਸ ਸਮਾਜਿਕ ਪਹੁੰਚ ਵਿਚ ਸਰਗਰਮ ਹਿੱਸੇਦਾਰ ਬਣੋ ਜੋ ਕੂੜੇ ਨੂੰ ਘਟਾਉਣ ਨੂੰ ਹੱਲਾਸ਼ੇਰੀ ਦਿੰਦੀ ਹੈ। ਰਸੋਈ ਦੇ ਕੂੜੇ ਨਾਲ ਖਾਦ ਬਣਾਉਣ ਨੂੰ ਉਤਸ਼ਾਹਿਤ ਕਰੋ। ਭਾਵੇਂ ਛੋਟਾ ਕਦਮ ਚੁੱਕੋ, ਪਰ ਉਸ ’ਤੇ ਟਿਕੇ ਰਹੋ। ਅਜਿਹੇ ਕਦਮ ਚੁੱਕੋ ਜਿਹੜੇ ਵਾਤਾਵਰਨ ਨੂੰ ਬਚਾਉਣ ਵਾਲੇ ਹੋਣ। ਜਦੋਂ ਤੁਸੀਂ ਛੋਟੇ ਛੋਟੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਹੋਰ ਵੀ ਤੁਹਾਡਾ ਸਾਥ ਦੇਣਗੇ। ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਕੇਵਿਨ ਬੇਕਨ ਦਾ ਕਹਿਣਾ ਹੈ, ‘‘ਸਾਡੇ ਸਾਹ ਉਸੇ ਪਲਾਸਟਿਕ ਕਾਰਨ ਘੁੱਟੇ ਜਾ ਰਹੇ ਹਨ ਜਿਹੜਾ ਅਸੀਂ ਬਾਹਰ ਸੁੱਟਦੇ ਹਾਂ।’’

Advertisement

Advertisement
Tags :
ਸੰਕਟ:ਨਿਪਟਾਰੇਪਲਾਸਟਿਕ
Advertisement