For the best experience, open
https://m.punjabitribuneonline.com
on your mobile browser.
Advertisement

‘ਆਪ’ ਤੇ ਕਾਂਗਰਸ ਦੇ ਗੱਠਜੋੜ ਦਾ ਸਿਹਰਾ ਲਵਲੀ ਨੂੰ ਜਾਂਦੈ: ਸੰਜੈ ਸਿੰਘ

08:57 AM Apr 30, 2024 IST
‘ਆਪ’ ਤੇ ਕਾਂਗਰਸ ਦੇ ਗੱਠਜੋੜ ਦਾ ਸਿਹਰਾ ਲਵਲੀ ਨੂੰ ਜਾਂਦੈ  ਸੰਜੈ ਸਿੰਘ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਆਗੂ ਸੰਜੈ ਸਿੰਘ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਪਰੈਲ
ਕਾਂਗਰਸ ਆਗੂ ਅਰਵਿੰਦਰ ਸਿੰਘ ਲਵਲੀ ਦੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ‘ਆਪ’ ਨੇ ਇਸ ਗੱਠਜੋੜ ਦਾ ਸਿਹਰਾ ਕਾਂਗਰਸੀ ਆਗੂ ਨੂੰ ਦਿੱਤਾ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕੌਮੀ ਰਾਜਧਾਨੀ ’ਚ ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦੇ ਗੱਠਜੋੜ ਦਾ ਸਿਹਰਾ ਲਵਲੀ ਨੂੰ ਜਾਂਦਾ ਹੈ। ਕਾਂਗਰਸ ਆਗੂ ਲਵਲੀ ਦੇ ਅਸਤੀਫੇ ਬਾਰੇ ਪੁੱਛੇ ਜਾਣ ’ਤੇ ਸਿੰਘ ਨੇ ਕਿਹਾ, ‘‘ਮੈਂ ਇਹ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਲਵਲੀ ਨੇ ਕਾਂਗਰਸ ਨਾਲ ਸਾਡੇ ਗੱਠਜੋੜ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਹੁਣ ਉਨ੍ਹਾਂ ਦੇ ਵਿਰੋਧੀ ਵਿਚਾਰਾਂ ਦੇ ਕਾਰਨਾਂ ਬਾਰੇ ਪਤਾ ਨਹੀਂ ਹੈ।’’
ਉਨ੍ਹਾਂ ਨੇ ਲਵਲੀ ਦਾ ਇਸ ਗੱਲ ’ਤੇ ਵੀ ਧੰਨਵਾਦ ਕੀਤਾ ਕਿ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਤਾਂ ਉਹ ਉਸ ਦੀ ਰਿਹਾਇਸ਼ ’ਤੇ ਪਹੁੰਚਣ ਵਾਲੇ ਪਹਿਲੇ ਕਾਂਗਰਸੀ ਆਗੂ ਸਨ। ਸਿੰਘ ਨੇ ਕਾਂਗਰਸ ਨਾਲ ਗੱਠਜੋੜ ਬਣਾਉਣ ਵਿਚ ਅਹਿਮ ਭੂਮਿਕਾ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਸੰਜੈ ਸਿੰਘ ਨੇ ਇਸ ਬਾਰੇ ਹੋਰ ਕੁਝ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਲਵਲੀ ਦਾ ਅਸਤੀਫਾ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ।
ਪਿਛਲੇ ਸਾਲ ਅਗਸਤ ’ਚ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਲਵਲੀ ਨੇ ਆਪਣੇ ਅਸਤੀਫੇ ’ਚ ‘ਆਪ’ ਨਾਲ ਪਾਰਟੀ ਦੇ ਗੱਠਜੋੜ ਅਤੇ ਲੋਕ ਸਭਾ ਚੋਣਾਂ ’ਚ ਕਨ੍ਹਈਆ ਕੁਮਾਰ ਅਤੇ ਉਦਿਤ ਰਾਜ ਨੂੰ ਕ੍ਰਮਵਾਰ ਉੱਤਰ ਪੂਰਬੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਸੀਟ ਤੋਂ ਮੈਦਾਨ ’ਚ ਉਤਾਰਨ ਦੇ ਫੈਸਲੇ ਦਾ ਜ਼ਿਕਰ ਕੀਤਾ ਸੀ। । ਲਵਲੀ ਨੇ ਕਿਹਾ ਕਿ ਦਿੱਲੀ ਕਾਂਗਰਸ ਗੱਠਜੋੜ ਦੇ ਖ਼ਿਲਾਫ਼ ਸੀ ਪਰ ਪਾਰਟੀ ਹਾਈਕਮਾਂਡ ਨੇ ਫਿਰ ਵੀ ‘ਆਪ’ ਨਾਲ ਗੱਠਜੋੜ ਕੀਤਾ।
ਉਧਰ ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਸਥਾਈ ਕਮੇਟੀ ਨਾ ਬਣਨ ਕਾਰਨ ਕੰਮ ਪ੍ਰਭਾਵਿਤ ਹੋਣ ਸਬੰਧੀ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਰਟੀ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਿੱਲੀ ਨਗਰ ਨਿਗਮ ਵਿੱਚ ਸਥਾਈ ਕਮੇਟੀ ਨਾ ਬਣਨ ਜਾਂ ਕੰਮ ਵਿੱਚ ਵਿਘਨ ਪੈਣ ਲਈ ਸਿਰਫ਼ ਭਾਜਪਾ ਅਤੇ ਇਸ ਦੇ ਐੱਲਜੀ ਨੇ ਨਾ ਸਿਰਫ ਮਨਮਾਨੇ ਢੰਗ ਨਾਲ ਭਾਜਪਾ ਆਗੂਆਂ ਨੂੰ ਐਲਡਰਮੈਨਾਂ ਵਜੋਂ ਨਾਮਜ਼ਦ ਕੀਤਾ, ਸਗੋਂ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਵੀ ਦਿੱਤਾ। ਜਦੋਂ ਇਹ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚਿਆ ਤਾਂ ਅਦਾਲਤ ਨੇ ਐਲਡਰਮੈਨ ਦੇ ਵੋਟ ਦੇ ਅਧਿਕਾਰ ’ਤੇ ਰੋਕ ਲਗਾ ਦਿੱਤੀ ਜਦਕਿ ਉਨ੍ਹਾਂ ਦੀ ਨਾਮਜ਼ਦਗੀ ਦਾ ਮਾਮਲਾ ਵਿਚਾਰ ਅਧੀਨ ਹੈ।

Advertisement

ਜੇਲ੍ਹ ’ਚੋਂ ਬਾਹਰ ਆ ਕੇ ਵੀ ਸਦਮੇ ਵਿੱਚ ਹਨ ਸੰਜੈ ਸਿੰਘ: ਲਵਲੀ

ਨਵੀਂ ਦਿੱਲੀ: ‘ਆਪ’ ਆਗੂ ਸੰਜੈ ਸਿੰਘ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਜਦੋਂ ‘ਇੰਡੀਆ’ ਗੱਠਜੋੜ ਬਣਿਆ ਸੀ, ਉਹ ਦਿੱਲੀ ਕਾਂਗਰਸ ਦੇ ਪ੍ਰਧਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ਸੰਜੈ ਸਿੰਘ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ‘ਸਦਮੇ’ ਵਿੱਚ ਹਨ। ਲਵਲੀ ਨੇ ਕਿਹਾ, ‘‘ਸੰਜੇ ਸਿੰਘ ਚੰਗੇ ਇਨਸਾਨ ਹਨ ਪਰ ਮੈਨੂੰ ਲੱਗਦਾ ਹੈ ਕਿ ਉਹ ਹਾਲੇ ਵੀ ਸਦਮੇ ਵਿੱਚ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਹਾਲੇ ਆਮ ਵਾਂਗ ਨਹੀਂ ਹੋ ਸਕੇ।’’ ਉਨ੍ਹਾਂ ਕਿਹਾ, ‘‘ਜਦੋਂ ਅਪਰੈਲ ਵਿੱਚ ‘ਇੰਡੀਆ’ ਗੱਠਜੋੜ ਬਣਿਆਂ ਸੀ ਤਾਂ ਮੈਂ ਦਿੱਲੀ ਕਾਂਗਰਸ ਦਾ ਪ੍ਰਧਾਨ ਨਹੀਂ ਸੀ। ਜਦੋਂ ਗੱਠਜੋੜ ਦੀ ਬੰਗਲੂਰੂ ਵਿੱਚ ਦੂਜੀ ਮੀਟਿੰਗ ਹੋਈ, ਉਦੋਂ ਵੀ ਮੈਂ ਪ੍ਰਧਾਨ ਨਹੀਂ ਸੀ। ਮੁੰਬਈ ਵਿੱਚ ਹੋਈ ਤੀਜੀ ਮੀਟਿੰਗ ਦੌਰਾਨ ਵੀ ਮੈਂ ਪ੍ਰਧਾਨ ਨਹੀਂ ਸੀ। ਜਦੋਂ ਮੈਂ ਪ੍ਰਧਾਨ ਬਣਿਆ ਤਾਂ ਬਦਕਿਸਮਤੀ ਨਾਲ ਸੰਜੈ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ (ਗੱਠਜੋੜ ਵਿੱਚ) ਅਹਿਮ ਭੂਮਿਕਾ ਨਿਭਾਈ? ਇਸਦਾ ਮਤਲਬ ਇਹ ਹੈ ਕਿ ਜੇਲ੍ਹ ਵਿੱਚ ਕੋਈ ਅਜਿਹਾ ਸੀ ਜੋ ਉਨ੍ਹਾਂ ਨੂੰ ਬਾਹਰ ਲਿਆਉਂਦਾ ਸੀ।’’ -ਪੀਟੀਆਈ

Advertisement
Author Image

Advertisement
Advertisement
×