ਵਨਿੇਸ਼ ਤੇ ਬਜਰੰਗ ਨੂੰ ਟਰਾਇਲ ’ਚ ਮਿਲੀ ਛੋਟ ਵਿਚ ਦਖ਼ਲ ਦੇਣ ਤੋਂ ਅਦਾਲਤ ਦਾ ਇਨਕਾਰ
08:49 PM Jul 22, 2023 IST
ਨਵੀਂ ਦਿੱਲੀ, 22 ਜੁਲਾਈ
ਦਿੱਲੀ ਹਾਈ ਕੋਰਟ ਨੇ ਅੱਜ ਪਹਿਲਵਾਨ ਵਨਿੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਏਸ਼ਿਆਈ ਖੇਡਾਂ ਦੇ ਟਰਾਇਲ ਵਿੱਚ ਦਿੱਤੀ ਗਈ ਛੋਟ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਸੁਬਰਾਮਣੀਅਮ ਪ੍ਰਸਾਦ ਨੇ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਤੇ ਅੰਡਰ-23 ਏਸ਼ਿਆਈ ਚੈਂਪੀਅਨ ਸੁਜੀਤ ਕਲਕਲ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਵਿਚ ਉਨ੍ਹਾਂ ਵਨਿੇਸ਼ ਤੇ ਬਜਰੰਗ ਨੂੰ ਟੂਰਨਾਮੈਂਟ ਵਿਚ ਸਿੱਧੇ ਦਾਖਲਾ ਦੇਣ ਖ਼ਿਲਾਫ਼ ਅਪੀਲ ਕੀਤੀ ਸੀ। -ਪੀਟੀਆਈ
Advertisement
Advertisement