ਭਾਰਤੀ ਮੂਲ ਦੇ ਜੋੜੇ ਨੂੰ ਆਸਟਰੇਲੀਆ ’ਚ ਕੋਕੀਨ ਭੇਜਣ ਦਾ ਦੋਸ਼ੀ ਕਰਾਰ ਦਿੱਤਾ
03:59 PM Jan 30, 2024 IST
ਲੰਡਨ, 30 ਜਨਵਰੀ
ਬਰਤਾਨੀਆ ਵਿਚ ਭਾਰਤੀ ਮੂਲ ਦੇ ਜੋੜੇ ਨੂੰ ਅੱਧੇ ਟਨ ਤੋਂ ਵੱਧ ਕੋਕੀਨ ਆਸਟਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਕਿਸੇ ਕੰਪਨੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕੋਕੀਨ ਨੂੰ ਜਹਾਜ਼ ਰਾਹੀਂ ਆਸਟਰੇਲੀਆ ਭੇਜਿਆ ਸੀ। ਇਸ ਨੂੰ ਕੰਪਨੀ ਦੇ ਨਾਂ 'ਤੇ ਮੈਟਲ ਟੂਲਬਾਕਸ ਦੇ ਕਵਰ ਹੇਠ ਛੁਪਾ ਦਿੱਤਾ ਸੀ। ਭਾਰਤ ਨੇ ਦੋਸ਼ੀਆਂ ਦੀ ਹਵਾਲਗੀ ਦੀ ਮੰਗ ਕੀਤੀ ਹੈ। ਆਸਟਰੇਲੀਅਨ ਬਾਰਡਰ ਫੋਰਸ ਨੇ ਮਈ 2021 ਵਿੱਚ ਸਿਡਨੀ ਪਹੁੰਚਣ 'ਤੇ 5.7 ਕਰੋੜ ਪੌਂਡ ਦੀ ਕੋਕੀਨ ਨੂੰ ਰੋਕਿਆ ਅਤੇ ਨੈਸ਼ਨਲ ਕ੍ਰਾਈਮ ਏਜੰਸੀ ਦੇ ਜਾਂਚਕਰਤਾਵਾਂ ਨੇ ਭੇਜਣ ਵਾਲੇ ਦੀ ਪਛਾਣ ਹੈਨਵੇਲ ਦੀ 59 ਸਾਲਾ ਆਰਤੀ ਧੀਰ ਅਤੇ 35 ਸਾਲਾ ਕਵਲਜੀਤ ਸਿੰਘ ਰਾਏਜ਼ਾਦਾ ਵਜੋਂ ਕੀਤੀ।
Advertisement
Advertisement