ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਿੰਡਰ ਕਲਾਂ ਵਿੱਚ ਇਨਸਾਫ਼ ਲਈ ਟੈਂਕੀ ’ਤੇ ਚੜ੍ਹਿਆ ਜੋੜਾ

08:06 AM Jun 27, 2024 IST
ਟੈਂਕੀ ’ਤੇ ਚੜ੍ਹੇ ਜੋੜੇ ਨੂੰ ਹੇਠਾਂ ਉਤਾਰਨ ਲਈ ਮਨਾਉਂਦੀ ਹੋਈ ਪੁਲੀਸ।

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੂਨ
ਇਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਵਿਚ ਇਕ ਜੋੜਾ ਇਨਸਾਫ਼ ਲਈ ਜਲ ਘਰ ਦੀ ਟੈਂਕੀ ਉੱਤੇ ਚੜ੍ਹ ਗਿਆ। ਇਸ ਦੌਰਾਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੋੜੇ ਦਾ ਦੋਸ਼ ਹੈ ਕਿ ਧਰਮਕੋਟ ਪੁਲੀਸ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਉੁਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਇਸ ਮੌਕੇ ਪੁਲੀਸ ਵੱਲੋਂ ਇਨਸਾਫ਼ ਦਾ ਭਰੋਸਾ ਦੇਣ ’ਤੇ ਜੋੜਾ ਟੈਂਕੀ ਤੋਂ ਉੱਤਰ ਆਇਆ।
ਜੋੜਾ ਨੇੜਲੇ ਪਿੰਡ ਇੰਦਰਗੜ੍ਹ ਦਾ ਰਹਿਣ ਵਾਲਾ ਹੈ। ਉਹ ਪਿੰਡ ਭਿੰਡਰ ਕਲਾਂ ਵਿੱਚ ਕਿਸੇ ਪਰਵਾਸੀ ਪੰਜਾਬੀ ਦੇ ਘਰ ਰਹਿ ਰਿਹਾ ਹੈ। ਦੋਵੇਂ ਜੀਅ ਸਵੇਰੇ ਪਿੰਡ ਭਿੰਡਰ ਕਲਾਂ ਸਥਿਤ ਟੈਂਕੀ ’ਤੇ ਚੜ੍ਹ ਗਏ। ਪੀੜਤ ਜੋੜੇ ਦਾ ਦੋਸ਼ ਹੈ ਇਥੇ ਡੇਰੇ ’ਚ ਰਹਿੰਦੇ ਧਰਮਗੁਰੂ ਨੇ ਪੀੜਤ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ ਅਤੇ ਨਾਜਾਇਜ਼ ਸਬੰਧ ਵੀ ਬਣਾਏ ਪਰ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਵਿਰੁੱਧ ਹੀ ਦੋ ਮਹੀਨੇ ਪਹਿਲਾਂ ਝੂਠਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਹੁਣ ਧਰਮਗੁਰੂ ਤੇ ਹੋਰਾਂ ਖ਼ਿਲਾਫ਼ ਸਬੂਤਾਂ ਸਣੇ ਧਰਮਕੋਟ ਪੁਲੀਸ ਨੂੰ ਕਰੀਬ 5 ਦਿਨ ਪਹਿਲਾਂ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਉਨ੍ਹਾਂ ਇਨਸਾਫ਼ ਲਈ ਟੈਂਕੀ ਉੱਤੇ ਚੜ੍ਹਨ ਦਾ ਰਾਹ ਚੁਣਿਆ। ਮਗਰੋਂ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਉਹ ਹੇਠਾਂ ਉਤਰੇ। ਧਰਮਕੋਟ ਪੁਲੀਸ ਜੋੜੇ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਥਾਣੇ ਲੈ ਗਈ।

Advertisement

Advertisement
Advertisement