For the best experience, open
https://m.punjabitribuneonline.com
on your mobile browser.
Advertisement

ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ: ਪ੍ਰਨੀਤ ਕੌਰ

06:06 AM Mar 25, 2024 IST
ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ  ਪ੍ਰਨੀਤ ਕੌਰ
ਡੇਰਾਬੱਸੀ ਵਿੱਚ ਪ੍ਰਨੀਤ ਕੌਰ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 24 ਮਾਰਚ
ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਅੱਜ ਹਲਕੇ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਡੇਰਾਬੱਸੀ ਤੋਂ ਕੀਤੀ। ਇਸ ਦੌਰਾਨ ਭਾਜਪਾ ਆਗੂ ਐਸਐਮਐਸ ਸੰਧੂ ਦੀ ਅਗਵਾਈ ਹੇਠ ਕਰਵਾਈ ਮੀਟਿੰਗ ਵਿੱਚ ਵੱਡੀ ਗਿਣਤੀ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ। ਧਨੌਨੀ ਸੜਕ ’ਤੇ ਮੈਰਿਜ ਪੈਲੇਸ ਵਿੱਚ ਰੱਖੀ ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਭਾਜਪਾ ਸੂਬਾ ਕਾਰਜਕਾਰੀ ਦੇ ਮੈਂਬਰ ਮੁਕੇਸ਼ ਗਾਂਧੀ ਨੇ ਸੰਭਾਲੀ। ਇਸ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵਿਕਾਸ ਮਾਡਲ ਦੇ ਆਧਾਰ ’ਤੇ ਅਗਲੀ ਚੋਣਾਂ ਲੜੀ ਜਾਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਸਾਰਾ ਫੰਡ ਹਲਕੇ ਦੇ ਲੋਕਾਂ ’ਤੇ ਖ਼ਰਚ ਕੀਤਾ ਹੈ।
ਇਸ ਮੌਕੇ ਕਾਂਗਰਸੀ ਆਗੂ ਪੁਸ਼ਪਿੰਦਰ ਮਹਿਤਾ, ਸੰਜੀਵ ਮਹਿਤਾ, ਰਵਿੰਦਰ ਪਾਲ ਸ਼ਰਮਾ, ਗੁਲਜਾਰ ਸਿੰਘ ਟਿਵਾਣਾ ਸਾਬਕਾ ਸਰਪੰਚ, ਸੰਨਤ ਭਾਰਦਵਾਜ ਅਤੇ ਜਸਪਾਲ ਕਾਕਾ ਮੁਬਾਰਕਪੁਰ ਤੋਂ, ਸੁਸ਼ੀਲ ਧੀਮਾਨ, ਰਾਕੇਸ਼ ਅਚਿੰਤ, ਜਸਮੇਰ ਰਾਣਾ, ਸੋਨੂੰ ਅੰਟਾਲਾ, ਵਕੀਲ ਚੰਦ, ਅਮਰਿੰਦਰ ਸਿੰਘ ਡਿੰਪਲ ਜਿਓਲੀ, ਹਰਮੇਸ਼ ਦੱਪਰ, ਦਿਲਦਾਰ ਸਿੰਘ ਤਸਬਿੰਲੀ ਸਣੇ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਪ੍ਰਨੀਤ ਕੌਰ ਨੇ ਪਾਰਟੀ ਵਿੱਚ ਸਵਾਗਤ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

Advertisement

Advertisement
Author Image

sanam grng

View all posts

Advertisement
Advertisement
×