ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਂਸਲਰਾਂ ਵੱਲੋਂ ਕੌਂਸਲ ਦਫ਼ਤਰ ’ਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ

07:52 AM Aug 15, 2024 IST
ਕੌਂਸਲ ਦਫਤਰ ਵਿੱਚ ਭੁੱਖ ਹੜਤਾਲ ’ਤੇ ਬੈਠੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਅਗਸਤ
ਮੁਕਤਸਰ ਸ਼ਹਿਰ ਦੀ ਸਫਾਈ, ਸੀਵਰੇਜ ਅਤੇ ਹੋਰ ਕੰਮ ਨਾ ਹੋਣ ਤੋਂ ਖਫ਼ਾ ਦਰਜਨ ਤੋਂ ਵੱਧ ਕੌਂਸਲਰਾਂ ਵੱਲੋਂ ਕੌਂਸਲ ਦਫਤਰ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਵਾਰਡ ਨੰਬਰ 4 ਦੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਤਾਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਕਿ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਤੋਂ ਪਹਿਲਾਂ ਵਿਧਾਇਕ ਕਾਕਾ ਬਰਾੜ ਵੱਲੋਂ ਵੀ ਰੋਸ ਪ੍ਰਗਟਾਇਆ ਜਾ ਚੁੱਕਿਆ ਹੈ ਅਤੇ ਕੌਂਸਲਰਾਂ ਵੱਲੋਂ ਸ਼ਹਿਰ ਦੇ ਕੋਟਕਪੂਰਾ ਚੌਕ ਵਿੱਚ ਧਰਨਾ ਦਿੱਤਾ ਸੀ। ਕੌਂਸਲਰ ਯਾਦੂ ਨੇ ਦੱਸਿਆ ਕਿ ਵਾਰਡ ਨੰਬਰ 4 ਦੇ ਚੱਕ ਰਾਮ ਨਗਰ ਤੇ ਬੂਟਾ ਗਿੱਲ ਢਾਣੀ ਦੀ ਓਪਨ ਡਰੇਨ ਲਈ 49 ਲੱਖ 20 ਹਜ਼ਾਰ ਰੁਪਏ ਦੇ 31 ਜੁਲਾਈ 2021 ਨੂੰ ਮਤੇ ਪਾਸ ਹੋਏ ਪਏ ਹਨ ਪਰ ਕੌਂਸਲ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਕੰਮ ਨਹੀਂ ਕੀਤਾ। ਇਸ ਕਰਕੇ ਲੋਕ ਬਹੁਤ ਦੁਖੀ ਹਨ। ਇਹੀ ਹਾਲ ਸ਼ਹਿਰ ਦੇ ਹੋਰ ਖੇਤਰਾਂ ਦਾ ਹੈ। ਇਸ ਮੌਕੇ ਗੁਰਸ਼ਰਨ ਸਿੰਘ ਬਰਾੜ, ਬਾਵਾ ਗੁਰਿੰਦਰ ਸਿੰਘ ਕੋਕੀ, ਗੁਰਪ੍ਰੀਤ ਸਿੰਘ, ਬਿੱਟਾ ਗਿੱਲ, ਵਿਜੈ ਰੁਪਾਣਾ, ਰਾਮ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਮਤੇ ਪਾਸ ਹਨ, ਟੈਂਡਰ ਵੀ ਪਾਸ ਨੇ ਪਰ ਕੰਮ ਨਹੀਂ ਸ਼ੁਰੂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਵਾਰ ਵਾਰਡ ਵਾਸੀਆਂ ਦੇ ਤਾਅਨੇ ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਹੈਰਾਨਗੀ ਪ੍ਰਗਟ ਕੀਤੀ ਜਦੋਂ ਕਿਸੇ ਵੀ ਕੰਮ ਸਬੰਧੀ ਮਤੇ ਪਾਸ ਹੋ ਗਏ ਤਾਂ ਉਸ ਨੂੰ ਪੂਰਾ ਕਰਨ ਵਿੱਚ ਦਿੱਕਤ ਹੈ।

Advertisement

ਅਸੀਂ ਕੰਮ ਪਾਸ ਕਰਦੇ ਹਾਂ ਪਰ ਪ੍ਰਸ਼ਾਸਨ ਕੱਟ ਦਿੰਦਾ ਹੈ: ਪ੍ਰਧਾਨ

ਨਗਰ ਕੌਂਸਲ ਦੇ ਪ੍ਰਧਾਨ ਸ਼ਮ੍ਹੀ ਤੇਹਰੀਆ ਨੇ ਦੱਸਿਆ ਕਿ ਉਹ ਕਮੇਟੀ ਦੀਆਂ ਬੈਠਕਾਂ ’ਚ ਸਾਰੇ ਕੌਂਸਲਰਾਂ ਨੂੰ ਸੱਦਾ ਦਿੰਦੇ ਹਨ। ਕਮੇਟੀ ਵੱਲੋਂ ਮਤੇ ਪਾਸ ਕੀਤੇ ਜਾਂਦੇ ਹਨ, ਕੰਮ ਪਾਏ ਜਾਂਦੇ ਹਨ ਪਰ ਟੈਂਡਰ ਕੈਂਸਲ ਹੋ ਜਾਂਦੇ ਹਨ ਤੇ ਕੰਮ ਕੱਟ ਦਿੱਤੇ ਜਾਂਦੇ ਹਨ। ਇਸ ਸਬੰਧੀ ਪ੍ਰਸ਼ਾਸਨ ਨਾਲ ਜਲਦੀ ਹੀ ਸੰਪਰਕ ਕੀਤਾ ਜਾਵੇਗਾ। ਉਹ ਖੁਦ ਕੰਮ ਕਰਾਉਣਾ ਚਾਹੁੰਦੇ ਹਨ।

Advertisement
Advertisement
Advertisement