For the best experience, open
https://m.punjabitribuneonline.com
on your mobile browser.
Advertisement

ਕੌਂਸਲ ਮੁਲਾਜ਼ਮਾਂ ਨੇ ਸਰਕਾਰੀ ਜ਼ਮੀਨ ਤੋਂ ਕਬਜ਼ਾ ਹਟਾਇਆ

09:54 AM Apr 10, 2024 IST
ਕੌਂਸਲ ਮੁਲਾਜ਼ਮਾਂ ਨੇ ਸਰਕਾਰੀ ਜ਼ਮੀਨ ਤੋਂ ਕਬਜ਼ਾ ਹਟਾਇਆ
ਨਾਜਾਇਜ਼ ਉਸਾਰੀ ਢਾਹੇ ਜਾਣ ਦਾ ਦ੍ਰਿਸ਼। ਫੋਟੋ: ਚੰਦਰ
Advertisement

ਪੱਤਰ ਪ੍ਰੇਰਕ
ਸਮਾਣਾ, 9 ਅਪਰੈਲ
ਨਵੇਂ ਉਸਾਰੇ ਜਾ ਰਹੇ ਬਹਾਵਲਪੁਰ ਭਵਨ ਨੇੜੇ ਇੱਕ ਵਿਅਕਤੀ ਵੱਲੋਂ ਸਰਕਾਰੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਦੀ ਅਗਵਾਈ ’ਚ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ ਅਤੇ ਉਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਉਸਾਰੇ ਜਾ ਰਹੇ ਬਹਾਵਲਪੁਰ ਭਵਨ ਦੇ ਨਾਲ ਸੁਖਦੇਵ ਸਿੰਘ ਵੱਲੋਂ ਨਾਜਾਇਜ਼ ਤੌਰ ’ਤੇ ਉਸਾਰੀ ਕਰਕੇ ਮਕਾਨ ਬਣਾਇਆ ਜਾ ਰਿਹਾ ਸੀ। ਇਹ ਜ਼ਮੀਨ ਨਗਰ ਕੌਂਸਲ ਦੀ ਮਾਲਕੀ ਹੈ। ਉਕਤ ਵਿਅਕਤੀ ਵੱਲੋਂ ਛੁੱਟੀਆਂ ਦਾ ਲਾਹਾ ਲੈ ਕੇ ਕਈ ਦਿਨਾਂ ਤੋਂ ਉਸਾਰੀ ਕਰ ਕੇ ਨੀਂਹਾਂ ਵਿੱਚ ਮਿੱਟੀ ਪਾਈ ਜਾ ਰਹੀ ਸੀ ਜਿਸ ਨੂੰ ਮੰਗਲਵਾਰ ਸਵੇਰੇ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਹ ਉਸਾਰਿਆ ਗਿਆ ਢਾਂਚਾ ਢਾਹ ਕੇ ਕਬਜ਼ਾ ਹਟਾ ਦਿੱਤਾ। ਉਨ੍ਹਾਂ ਅਗੇ ਦਸਿਆ ਕਿ ਉਕਤ ਵਿਅਕਤੀ ਨੂੰ ਧਾਰਾ 172 ਏ ਤਹਿਤ ਨੋਟਿਸ ਵੀ ਭੇਜਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×