For the best experience, open
https://m.punjabitribuneonline.com
on your mobile browser.
Advertisement

ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਦੋ ਆਰਗੈਨਿਕ ਵੇਸਟ ਕਨਵਰਟਰ ਸੌਂਪੇਗਾ ਨਿਗਮ

08:49 AM Jan 07, 2024 IST
ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਦੋ ਆਰਗੈਨਿਕ ਵੇਸਟ ਕਨਵਰਟਰ ਸੌਂਪੇਗਾ ਨਿਗਮ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਜਨਵਰੀ
ਨਗਰ ਨਿਗਮ ਅੰਮ੍ਰਿਤਸਰ 50 ਲੱਖ ਰੁਪਏ ਦੀ ਲਾਗਤ ਨਾਲ ਦੋ ਆਰਗੈਨਿਕ ਵੇਸਟ ਕਨਵਰਟਰ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਨੂੰ ਫੁੱਲਾਂ ਅਤੇ ਗਿੱਲੇ ਕੂੜੇ ਦੇ ਕੰਪੋਜ਼ਿਟ ਲਈ ਸੌਂਪਣ ਜਾ ਰਿਹਾ ਹੈ। ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਵਿੱਚ ਪੈਦਾ ਹੋਣ ਵਾਲੇ ਫੁੱਲਾਂ ਅਤੇ ਗਿੱਲੇ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਲਈ ਪੀ.ਐਮ.ਆਈ.ਡੀ.ਸੀ ਨੇ 2 ਆਰਗੈਨਿਕ ਵੇਸਟ ਕਨਵਰਟਰ ਮਸ਼ੀਨਾਂ ਖਰੀਦਣ ਦੇ ਮੰਤਵ ਲਈ 50 ਲੱਖ ਰੁਪਏ ਦੇ ਫੰਡ ਮਨਜ਼ੂਰ ਕੀਤੇ ਹਨ। ਇਹ ਆਰਗੈਨਿਕ ਵੇਸਟ ਕਨਵਰਟਰ ਸਟੈਂਡਰਡ ਵਿਧੀ ਅਪਣਾ ਕੇ ਖਰੀਦੇ ਗਏ ਹਨ ਅਤੇ ਜੈਵਿਕ ਵੇਸਟ ਕਨਵਰਟਰ ਮਸ਼ੀਨਾਂ ਨੂੰ ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਮਸ਼ੀਨਾਂ ਦੀ ਸਪਲਾਈ/ਲੈਂਡਮਾਰਕ ਸਾਈਨਬੋਰਡਜ਼ ਪ੍ਰਾਈਵੇ ਲਿਮਟਿਡ ਨੇ ਕਰ ਦਿੱਤੀ ਹੈ। ਇਨ੍ਹਾਂ ਕਨਵਰਟਰ ਮਸ਼ੀਨਾਂ ਦੀ ਸਮਰੱਥਾ ਰੋਜ਼ਾਨਾ ਆਧਾਰ ’ਤੇ 900 ਕਿਲੋ ਤੋਂ 1200 ਕਿਲੋਗ੍ਰਾਮ ਗਿੱਲੇ ਕੂੜੇ ਨੂੰ ਪ੍ਰੋਸੈਸ ਕਰਨ ਦੀ ਹੈ ਅਤੇ ਇਹ 900 ਕਿਲੋ ਤੋਂ 1200 ਕਿਲੋਗ੍ਰਾਮ ਗਿੱਲੇ ਕੂੜੇ ਨੂੰ ਕੱਟਣ ਦੇ ਸਮਰੱਥ ਹੈ।

Advertisement

Advertisement
Advertisement
Author Image

Advertisement