ਨਿਗਮ ਨੇ ਸੰਜੇ ਗਾਂਧੀ ਮਾਰਕੀਟ ’ਚੋਂ ਕੂੜਾ ਡੰਪ ਚੁੱਕਿਆ
ਹਤਿੰਦਰ ਮਹਿਤਾ
ਜਲੰਧਰ, 13 ਅਕਤੂਬਰ
ਇੱਥੋਂ ਦੀ ਸੰਜੇ ਗਾਂਧੀ ਮਾਰਕੀਟ ’ਚੋਂ ਕੂੜਾ ਡੰਪ ਚੁੱਕਣ ਮਗਰੋਂ ਵਪਾਰੀਆਂ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਨੇ ਕੂੜਾ ਡੰਪ ਕਾਰਨ ਵਪਾਰੀਆਂ ਨੂੰ ਆਉਂਦੀ ਪ੍ਰੇਸ਼ਾਨੀ ਦਾ ਮਾਮਲਾ ਚੁੱਕਿਆ ਸੀ, ਜਿਸ ਨੂੰ ਨਗਰ ਨਿਗਮ ਪ੍ਰਸ਼ਾਸਨ ਨੇ ਹੱਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਮਲਬੇ ਨੂੰ ਹਟਾਉਣ ਅਤੇ ਕੂੜਾ ਡੰਪ ਵਾਲੀ ਥਾਂ ’ਤੇ ਚਾਕ ਪਾਊਡਰ ਲਗਾਉਣ ਦੇ ਨਾਲ-ਨਾਲ ਭਵਿੱਖ ਵਿੱਚ ਡੰਪਿੰਗ ਨੂੰ ਰੋਕਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਸਾਫ਼ ਕੀਤਾ ਗਿਆ ਇਲਾਕਾ ਹੁਣ ਸਥਾਨਕ ਵਪਾਰੀਆਂ ਲਈ ਪਾਰਕਿੰਗ ਸਥਾਨ ਵਿੱਚ ਤਬਦੀਲ ਹੋ ਗਿਆ ਹੈ। ਵਪਾਰੀਆਂ ਨੇ ਕਿਹਾ ਕਿ ਕੂੜੇ ਦੇ ਡੰਪ ਨਾਲ ਉਨ੍ਹਾਂ ਦਾ ਕਾਰੋਬਾਰ ਨੂੰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਕਿਉਂਕਿ ਡੰਪ ਵਿਚੋਂ ਬਦਬੂ ਆ ਰਹੀ ਸੀ। ਇਕ ਵਪਾਰੀ ਨੇ ਕਿਹਾ ਕਿ ਡੰਪ ਨੇ ਉਨ੍ਹਾਂ ਦੀ ਸਿਹਤ ਲਈ ਖਤਰਾ ਪੈਦਾ ਕੀਤਾ ਸੀ ਅਤੇ ਉਨ੍ਹਾਂ ਦੀ ਵਿਕਰੀ ਨੂੰ ਪ੍ਰਭਾਵਿਤ ਕਰ ਰਿਹਾ ਸੀ।
ਰਾਜੀਵ ਵਰਮਾ ਨੇ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਮਾਰਕੀਟ ਦਾ ਕੋਈ ਵੀ ਵਿਅਕਤੀ ਇਸ ਥਾਂ ’ਤੇ ਕੂੜਾ ਨਾ ਸੁੱਟੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਜ਼ਰ ਰੱਖਣ ਦੀ ਅਪੀਲ ਕੀਤੀ ਜੋ ਅਕਸਰ ਆਪਣੀ ਮਾਰਕੀਟ ਵਿੱਚ ਦੂਜੇ ਖੇਤਰਾਂ ਤੋਂ ਇਕੱਠਾ ਹੋਇਆ ਕੂੜਾ ਸੁੱਟਦੇ ਹਨ।