ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਗਮ ਨੇ ਸ਼ਹਿਰ ਵਿੱਚੋਂ ਸਿਆਸੀ ਧਿਰਾਂ ਦੇ ਪੋਸਟਰ ਹਟਾਏ

08:44 AM Aug 21, 2024 IST
ਯਮੁਨਾਨਗਰ ਵਿੱਚ ਪ੍ਰਚਾਰ ਸਮੱਗਰੀ ਹਟਾਉਂਦੇ ਹੋਏ ਨਿਗਮ ਦੇ ਕਰਮਚਾਰੀ।

ਪੱਤਰ ਪ੍ਰੇਰਕ
ਯਮੁਨਾਨਗਰ, 20 ਅਗਸਤ
ਹਰਿਆਣਾ ਵਿਧਾਨ ਸਭਾ ਚੋਣਾਂ ਕਾਰਨ ਲਗਾਏ ਗਏ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚੋਂ ਸਿਆਸੀ ਪਾਰਟੀਆਂ ਦੇ ਹੋਰਡਿੰਗ, ਫਲੈਕਸ ਬੋਰਡ, ਪੋਸਟਰ, ਬੈਨਰ, ਝੰਡੇ ਅਤੇ ਕੱਟਆਊਟ ਹਟਾਏ ਜਾ ਰਹੇ ਹਨ। ਇਸੇ ਲੜੀ ਤਹਿਤ ਨਗਰ ਨਿਗਮ ਦੀਆਂ ਟੀਮਾਂ ਨੇ ਨਿਗਮ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਏ ਹੋਰਡਿੰਗਜ਼ ਅਤੇ ਪੋਸਟਰ ਉਤਾਰ ਦਿੱਤੇ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ਤੇ ਸ਼ਹਿਰ ’ਚ ਲਗਾਏ ਗਏ ਸਿਆਸੀ ਪਾਰਟੀਆਂ ਦੇ ਬੈਨਰ, ਹੋਰਡਿੰਗ ਅਤੇ ਫਲੈਕਸ ਬੋਰਡ ਹਟਾਉਣ ਲਈ ਸਹਾਇਕ ਨਿਗਮ ਇੰਜਨੀਅਰ ਰਾਜੇਸ਼ ਸ਼ਰਮਾ, ਸੀਐਸਆਈ ਹਰਜੀਤ ਸਿੰਘ ਅਤੇ ਸੀਐਸਆਈ ਸੁਨੀਲ ਦੱਤ ਦੀ ਅਗਵਾਈ ’ਚ ਟੀਮਾਂ ਦਾ ਗਠਨ ਕੀਤਾ ਗਿਆ। ਟੀਮ ਵਿੱਚ ਸ਼ਾਮਲ ਸੀਐੱਸਆਈ ਹਰਜੀਤ ਸਿੰਘ, ਸਹਾਇਕ ਨਿਗਮ ਇੰਜਨੀਅਰ ਰਾਜੇਸ਼ ਸ਼ਰਮਾ, ਐੱਸਆਈ ਅਮਿਤ ਕੰਬੋਜ, ਐੱਸਆਈ ਪ੍ਰਦੀਪ ਦਹੀਆ, ਏਐੱਸਆਈ ਸਚਿਨ ਕੰਬੋਜ, ਜੇਈ ਪੰਕਜ ਕੰਬੋਜ, ਮਨੀਸ਼ ਕੁਮਾਰ ਅਤੇ ਹੋਰਨਾਂ ਦੀ ਟੀਮ ਨੇ ਜਗਾਧਰੀ ਰੋਡ, ਅੰਬਾਲਾ ਰੋਡ, ਸਿਵਲ ਲਾਈਨ, ਰੇਲਵੇ ਰੋਡ, ਗੋਵਿੰਦਪੁਰੀ ਰੋਡ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਸਿਆਸੀ ਪਾਰਟੀਆਂ ਦੇ ਮਾਡਲ ਹੋਰਡਿੰਗਜ਼, ਬੈਨਰ, ਪੋਸਟਰ, ਝੰਡੇ ਅਤੇ ਫਲੈਕਸ ਬੋਰਡ ਹਟਾਏ ਦਿੱਤੇ। ਇਸੇ ਤਰ੍ਹਾਂ ਵਾਰਡ 12 ਤੋਂ 22 ਤੱਕ ਸੀਐੱਸਆਈ ਸੁਨੀਲ ਦੱਤ, ਐੱਸਆਈ ਗੋਵਿੰਦ ਸ਼ਰਮਾ ਐੱਸਆਈ ਸੁਸ਼ੀਲ, ਐੱਸਆਈ ਬਿੱਟੂ, ਸਤਬੀਰ ਅਤੇ ਹੋਰਨਾਂ ਦੀ ਟੀਮ ਵੱਲੋਂ ਨਿਗਮ ਦਫ਼ਤਰ ਦੇ ਬਾਹਰ ਰੇਲਵੇ ਰੋਡ, ਵਰਕਸ਼ਾਪ ਰੋਡ, ਬਾਈਪਾਸ ਰੋਡ, ਬਾਡੀ ਮਾਜਰਾ ਰੋਡ, ਰਾਦੌਰ ਰੋਡ, ਕੈਂਪ ਸਮੇਤ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਹੋਰਡਿੰਗਜ਼, ਫਲੈਕਸ ਬੋਰਡ ਅਤੇ ਬੈਨਰਾਂ ਨੂੰ ਉਤਾਰ ਕੇ ਵਾਹਨਾਂ ਵਿਚ ਲੱਦ ਕੇ ਨਿਗਮ ਦੇ ਗੁਦਾਮ ਵਿੱਚ ਲੈ ਗਏ।

Advertisement

Advertisement
Advertisement