For the best experience, open
https://m.punjabitribuneonline.com
on your mobile browser.
Advertisement

ਨਿਗਮ ਅਤੇ ਟਰੱਸਟ ਨੇ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ

07:09 AM Jul 18, 2023 IST
ਨਿਗਮ ਅਤੇ ਟਰੱਸਟ ਨੇ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ
ਸਡ਼ਕ ਉਪਰ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਵਾਉਂਦੇ ਹੋਏ ਪੁਲੀਸ ਮੁਲਾਜ਼ਮ ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਦੁਕਾਨਦਾਰਾਂ ਵੱਲੋਂ ਫੁੱਟ ਪਾਥਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਇੱਕ ਵਾਰ ਫਿਰ ਨਗਰ ਨਿਗਮ ਪਠਾਨਕੋਟ ਨੇ ਡਲਹੌਜ਼ੀ ਰੋਡ ਤੇ ਨਾਜਾਇਜ਼ ਕਬਜ਼ੇ ਹਟਾਓ ਅਭਿਆਨ ਚਲਾਇਆ। ਇਸ ਦੌਰਾਨ ਉਨ੍ਹਾਂ ਨਾਲ ਟ੍ਰੈਫਿਕ ਇੰਚਾਰਜ ਬ੍ਰਹਮਦੱਤ ਅਤੇ ਹੋਰ ਪੁਲੀਸ ਮੁਲਾਜ਼ਮ ਸ਼ਾਮਲ ਸਨ। ਟੀਮ ਵੱਲੋਂ ਇਹ ਅਭਿਆਨ ਗਾੜੀ ਅਹਾਤਾ ਚੌਕ ਤੋਂ ਸ਼ੁਰੂ ਕੀਤਾ ਗਿਆ ਅਤੇ ਮਾਮੂਨ ਬਾਜ਼ਾਰ ਵਿੱਚ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਕਰੀਬ 3 ਕਿਲੋਮੀਟਰ ਦਾ ਖੇਤਰ ਕਵਰ ਕੀਤਾ ਗਿਆ ਅਤੇ ਰਸਤੇ ਵਿੱਚ ਲੱਗਿਆ ਹੋਇਆ ਸਾਮਾਨ ਕਬਜ਼ੇ ਵਿੱਚ ਲੈ ਕੇ ਨਾਜਾਇਜ਼ ਕਬਜ਼ੇ ਖਾਲੀ ਕਰਵਾਏ ਗਏ। ਨਗਰ ਨਿਗਮ ਸੁਪਰਡੈਂਟ ਦਰਸ਼ਨਾ ਕੁਮਾਰੀ ਨੇ ਦੱਸਿਆ ਕਿ ਡਲਹੌਜ਼ੀ ਰੋਡ ’ਤੇ ਦੁਕਾਨਦਾਰਾਂ ਤੋਂ ਇਲਾਵਾ ਰੇਹੜੀ ਵਾਲਿਆਂ ਨੇ ਵੀ ਸੜਕਾਂ ਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ। ਇਸ ਕਾਰਨ ਪਾਰਕਿੰਗ ਅਤੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਕਈ ਦੁਕਾਨਦਾਰਾਂ ਨੇ ਤਾਂ ਫੁੱਟਪਾਥ ਤੋਂ ਵੀ ਅੱਗੇ ਆ ਕੇ ਸੜਕ ’ਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਲਾਇਆ ਹੋਇਆ ਸੀ। ਇਸ ਨਾਲ ਰਾਹਗੀਰਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਆਉਂਦੀ ਸੀ। ਇਸ ਕਰਕੇ ਇਹ ਅਭਿਆਨ ਚਲਾਇਆ ਗਿਆ ਅਤੇ ਕਬਜ਼ੇ ਖਾਲੀ ਕਰਵਾਏ ਗਏ ਤੇ ਕਬਜ਼ਾਧਾਰਕਾਂ ਨੂੰ ਚਿਤਾਵਨੀ ਦਿੱਤੀ ਗਈ। ਇਸ ਮੌਕੇ 4 ਚਲਾਨ ਵੀ ਕੱਟੇ ਗਏ। ਇਸੇ ਤਰ੍ਹਾਂ ਨਗਰ ਸੁਧਾਰ ਟਰੱਸਟ ਨੇ ਵੀ ਸੁਪਰਡੈਂਟ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਵਾਲਮੀਕ ਚੌਕ ਤੋਂ ਰੇਲਵੇ ਰੋਡ, ਬੱਸ ਸਟੈਂਡ ਤੱਕ ਨਾਜਾਇਜ਼ ਕਬਜ਼ਾ ਹਟਾਓ ਅਭਿਆਨ ਚਲਾਇਆ ਅਤੇ 4 ਵਿਅਕਤੀਆਂ ਦਾ ਸਾਮਾਨ ਵੀ ਜ਼ਬਤ ਕੀਤਾ। ਉਨ੍ਹਾਂ ਕਿਹਾ ਕਿ ਹਫਤੇ ਤੱਕ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ।

Advertisement

Advertisement
Tags :
Author Image

Advertisement
Advertisement
×