For the best experience, open
https://m.punjabitribuneonline.com
on your mobile browser.
Advertisement

ਰਸੋਈਏ ਨੇ ਚੋਰੀ ਕੀਤੀ ਸੀ ਪੀਏਪੀ ਮੈੱਸ ਦੇ ਬਾਹਰੋਂ ਵਿਰਾਸਤੀ ਤੋਪ

07:12 AM Sep 10, 2023 IST
ਰਸੋਈਏ ਨੇ ਚੋਰੀ ਕੀਤੀ ਸੀ ਪੀਏਪੀ ਮੈੱਸ ਦੇ ਬਾਹਰੋਂ ਵਿਰਾਸਤੀ ਤੋਪ
ਵਿਰਾਸਤੀ ਤੋਪ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮ ਚੰਡੀਗੜ੍ਹ ਪੁਲੀਸ ਦੀ ਹਿਰਾਸਤ ’ਚ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 9 ਸਤੰਬਰ
ਚੰਡੀਗੜ੍ਹ ਪੁਲੀਸ ਨੇ ਇੱਥੋਂ ਦੇ ਸੈਕਟਰ-1 ’ਚ ਸਥਿਤ ਪੰਜਾਬ ਆਰਮਡ ਪੁਲੀਸ (ਪੀਏਪੀ) 82ਵੀਂ ਬਟਾਲੀਅਨ ਦੇ ਜੀਓ ਮੈੱਸ ਦੇ ਮੂਹਰੇ ਤੋਂ ਵਿਰਾਸਤੀ ਤੋਪ ਚੋਰੀ ਹੋਣ ਦੇ ਮਾਮਲੇ ਵਿੱਚ ਚਾਰ ਮਹੀਨੇ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤੋਪ ਮੈੱਸ ਦੇ ਰਸੋਈਏ ਨੇ ਹੀ ਚੋਰੀ ਕੀਤੀ ਸੀ, ਜਿਸ ਨੂੰ ਪੁਲੀਸ ਨੇ ਚਾਰ ਮਹੀਨੇ ਬਾਅਦ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ’ਚ ਮੈੱਸ ਦਾ ਰਸੋਈਆ ਸ਼ੁਭਮ ਸ਼ਰਮਾ ਵਾਸੀ ਸੈਕਟਰ-1 ਚੰਡੀਗੜ੍ਹ, ਸੰਜੈ ਕੁਮਾਰ ਵਾਸੀ ਕੈਂਬਵਾਲਾ ਅਤੇ ਇਕ ਨਾਬਾਲਗ ਨੌਜਵਾਨ ਵੀ ਸ਼ਾਮਲ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੀਏਪੀ 82ਵੀਂ ਬਟਾਲੀਅਨ ਦੇ ਕਮਾਂਡੈਂਟ ਬਲਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਮ ਸ਼ਰਮਾ ਮੈੱਸ ਵਿੱਚ ਪਿਛਲੇ ਪੰਜ ਸਾਲਾਂ ਤੋਂ ਕੰਟਰੈਕਟ ’ਤੇ ਕੰਮ ਕਰ ਰਿਹਾ ਸੀ, ਜੋ ਕਿ ਰਾਤ ਦੇ ਸਮੇਂ ਆਪਣੇ ਨਾਬਾਲਗ ਸਾਥੀ ਸਣੇ ਮੈੱਸ ਦੇ ਮੂਹਰੇ ਤੋਂ ਤੋਪ ਨੂੰ ਐਕਟਿਵਾ ’ਤੇ ਰੱਖ ਫਰਾਰ ਹੋ ਗਿਆ ਹੈ। ਮੁਲਜ਼ਮਾਂ ਨੇ ਤੋਪ ਨੂੰ ਵੇਚਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਵੇਚਣ ’ਚ ਨਾਕਾਮ ਰਹੇ। ਇਸੇ ਦੌਰਾਨ ਤੀਜੇ ਸਾਥੀ ਨੇ ਤੋਪ ਨੂੰ ਵੱਖ-ਵੱਖ ਹਿੱਸਿਆ ਵਿੱਚ ਵੇਚਣ ਦਾ ਸੁਝਾਅ ਦਿੱਤਾ। ਮੁਲਜ਼ਮਾਂ ਨੇ ਤੋਪ ਜੰਗਲ ਵਿੱਚ ਲੁਕਾਈ ਸੀ, ਜਿੱਥੋਂ ਇਹ ਤੋਪ ਦੇ ਟੁਕੜੇ-ਟੁਕੜੇ ਕਰਕੇ ਵੇਚ ਰਹੇ ਸਨ।
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੈਂਬਵਾਲਾ ਨੂੰ ਜਾਣ ਵਾਲੀ ਸੜਕ ’ਤੇ ਨਾਕਾਬੰਦੀ ਕੀਤੀ ਤਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਤੋਪ ਦੇ ਕੁਝ ਹਿੱਸੇ ਵੀ ਬਰਾਮਦ ਕੀਤੇ। ਪੁਲੀਸ ਨੇ ਮੁਲਜ਼ਮਾਂ ਤੋਂ ਪੁਛ ਪੜਤਾਲ ਦੇ ਆਧਾਰ ’ਤੇ ਤੋਪ ਦੇ ਕੁਝ ਹੋਰ ਟੁਕੜੇ ਵੀ ਬਰਾਮਦ ਕਰ ਲਏ ਸਨ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਨਾਬਾਲਗ ਨੂੰ ਜੁਵੈਨਾਈਲ ਹੋਮ ’ਚ ਭੇਜ ਦਿੱਤਾ ਹੈ, ਜਦੋਂ ਕਿ ਹੋਰਨਾਂ ਦੋਵਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਇਸ ਦੌਰਾਨ ਪੁਲੀਸ ਚੋਰੀ ’ਚ ਸ਼ਾਮਲ ਹੋਰਨਾਂ ਮੁਲਜ਼ਮਾਂ ਬਾਰੇ ਅਤੇ ਤੋਪ ਖਰੀਦਣ ਵਾਲਿਆਂ ਬਾਰੇ ਪੜਤਾਲ ਕਰ ਰਹੀ ਹੈ।

Advertisement

ਤਿੰਨ ਕੁਇੰਟਲ ਭਾਰੀ ਸੀ ਵਿਰਾਸਤੀ ਤੋਪ

ਸੈਕਟਰ-1 ’ਚ ਸਥਿਤ ਪੰਜਾਬ ਆਰਮਡ ਪੁਲੀਸ (ਪੀਏਪੀ) 82ਵੀਂ ਬਟਾਲੀਅਨ ਦੇ ਜੀਓ ਮੈੱਸ ਦੇ ਮੂਹਰੇ ਤੋਂ ਵਿਰਾਸਤੀ ਤੋਪ ਤਿੰਨ ਫੁੱਟ ਲੰਬੀ ਹੈ। ਇਸ ਦਾ ਭਾਰ ਤਿੰਨ ਕੁਇੰਟਲ ਦੇ ਕਰੀਬ ਹੈ। ਇਹ ਬਹੁਤ ਹੀ ਪੁਰਾਣੀ ਤੋਪ ਹੈ, ਜਿਸ ਨੂੰ ਪਹਿਲਾਂ ਪੀਏਪੀ ਬਟਾਲੀਅਨ ਦੇ ਸਟੋਰ ਰੂਮ ਵਿੱਚ ਰੱਖਿਆ ਗਿਆ ਸੀ, ਪਰ ਕਰੀਬ ਦੋ ਸਾਲ ਪਹਿਲਾਂ ਹੀ ਤੋਪ ਨੂੰ ਜੀਓ ਮੈੱਸ ਦੇ ਗੇਟ ’ਤੇ ਜਨਤਕ ਤੌਰ ’ਤੇ ਰੱਖਿਆ ਗਿਆ ਸੀ।

Advertisement
Author Image

Advertisement
Advertisement
×