For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਵਾਦ ਭਖਿਆ

06:49 AM Aug 22, 2024 IST
ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਵਾਦ ਭਖਿਆ
ਡੀਐੱਸਪੀ (ਐੱਚ) ਪਲਵਿੰਦਰ ਸਿੰਘ ਨਾਲ ਮੀਟਿੰਗ ਕਰਦੇ ਹੋਏ ਨਿਹੰਗ ਸਿੰਘ ਅਤੇ ਪਤਵੰਤੇ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਗਸਤ
ਇਤਿਹਾਸਕ ਗੁਰਦੁਆਰਾ ਭਾਈ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਵਾਦ ਸਿਖ਼ਰਾਂ ’ਤੇ ਪਹੁੰਚ ਗਿਆ ਜਿਸ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਦਖ਼ਲ ਅੰਦਾਜ਼ੀ ਕਰਨੀ ਪਈ। ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ, ਨਿਹੰਗ ਸਿੱਖ ਜਥੇਬੰਦੀਆਂ ’ਚ ਬਾਬਾ ਸਰਵਣ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਅਤੇ ਸੰਗਤਾਂ ਦਾ ਵੱਡਾ ਇਕੱਠ ਹੋਇਆ ਜਿੱਥੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ’ਤੇ ਕਾਫ਼ੀ ਦੋਸ਼ ਲਗਾਏ। ਅੱਜ ਗੁਰੂ ਘਰ ਵਿੱਚ ਸੰਗਤਾਂ ਨਾਲ ਮੌਜੂਦ ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਦੱਸਿਆ ਕਿ ਦਿੱਲੀ ਕਾਰ ਸੇਵਾ ਵਾਲਿਆਂ ਦੀ ਜਥੇਬੰਦੀ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਮੁੱਖ ਸੇਵਾਦਾਰ ਬਾਬਾ ਵਧਾਵਾ ਸਿੰਘ ’ਤੇ ਇਤਰਾਜ਼ ਹੋ ਗਿਆ ਜਿਨ੍ਹਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਦਲ ਦਿੱਤਾ ਗਿਆ ਅਤੇ ਪ੍ਰਬੰਧਕ ਕਮੇਟੀ ਭੰਗ ਕਰ ਦਿੱਤੀ ਗਈ ਸੀ। ਜਥੇਦਾਰ ਖੇੜਾ ਨੇ ਦੱਸਿਆ ਕਿ ਦਿੱਲੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਗੁਰਦੁਆਰਾ ਗਨੀ ਖਾਂ ਨਬੀ ਖਾਂ ਦੀ ਸੇਵਾ ਸੰਭਾਲ ਲਈ ਬਾਬਾ ਸੁਰਿੰਦਰ ਸਿੰਘ ਨਿਯੁਕਤ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦਾ ਸਾਰਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਭੰਗ ਕੀਤੀ ਗਈ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਨਾ ਚਾਬੀਆਂ ਸੌਂਪੀਆਂ ਗਈਆਂ ਬਲਕਿ ਗੁਰੂ ਘਰ ਵਿੱਚ ਕਥਿਤ ਦਖ਼ਲ ਅੰਦਾਜ਼ੀ ਜਾਰੀ ਰੱਖੀ ਗਈ। ਜਥੇਦਾਰ ਖੇੜਾ ਨੇ ਦੋਸ਼ ਲਾਇਆ ਕਿ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਗਦੀਸ਼ ਸਿੰਘ ਰਾਠੌਰ ਨੇ ਲੱਖਾਂ ਦੀ ਗਿਣਤੀ ’ਚ ਨਕਦ ਰਾਸ਼ੀ ਖਾਤਿਆਂ ’ਚੋਂ ਕਢਵਾਈ ਅਤੇ ਕੁਝ ਘਰੇਲੂ ਖਾਤਿਆਂ ਵਿੱਚ ਵੀ ਪੈਸੇ ਟਰਾਂਸਫਰ ਕੀਤੇ ਜਿਸ ਦਾ ਉਹ ਆ ਕੇ ਸੰਗਤ ਨੂੰ ਹਿਸਾਬ ਦੇਣ।

Advertisement

ਪ੍ਰਬੰਧਕ ਕਮੇਟੀ ਨੇ ਸਾਰੇ ਦੋਸ਼ ਨਕਾਰੇ
ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਅਹੁਦੇਦਾਰ ਜਗਦੀਸ਼ ਸਿੰਘ ਰਾਠੌਰ ਨੇ ਕਿਹਾ ਕਿ ਉਨ੍ਹਾਂ ਉੱਪਰ ਜੋ ਲੱਖਾਂ ਰੁਪਏ ਗਬਨ ਦੇ ਦੋਸ਼ ਲਗਾਏ ਗਏ ਹਨ, ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਬੈਂਕ ਦੇ ਚੈੱਕਾਂ ਉੱਪਰ ਬਾਬਾ ਵਧਾਵਾ ਸਿੰਘ ਤੇ ਉਨ੍ਹਾਂ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਬੈਂਕਾਂ ’ਚੋਂ ਰਾਸ਼ੀ ਕਢਵਾਈ ਗਈ ਜਿਸ ਨਾਲ ਗੁਰੂ ਘਰ ਵਿੱਚ ਚੱਲ ਰਹੀ ਪੰਜ ਮੰਜ਼ਿਲਾਂ ਇਮਾਰਤ ਲਈ ਮੈਟੀਰੀਅਲ ਅਤੇ ਜੋ ਮਿਸਤਰੀ, ਮਜ਼ਦੂਰਾਂ ਦੀ ਲੱਖਾਂ ਰੁਪਏ ਲੇਬਰ ਅਦਾ ਕੀਤੀ ਗਈ ਹੈ।

Advertisement

Advertisement
Author Image

Advertisement