ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਠੇਕੇਦਾਰ ’ਤੇ ਸਾਈਫਨ ਤੋਂ ਕੱਢੀ ਜਾ ਰਹੀ ਮਿੱਟੀ ਵੇਚਣ ਦਾ ਦੋਸ਼

08:05 AM Jun 25, 2024 IST

ਪੱਤਰ ਪ੍ਰੇਰਕ
ਗੂਹਲਾ ਚੀਕਾ, 24 ਜੂਨ
ਘੱਗਰ ਦਰਿਆ ’ਤੇ ਬਣੇ ਸਰੌਲਾ ਸਾਈਫਨ ਤੋਂ ਕੱਢੀ ਜਾ ਰਹੀ ਮਿੱਟੀ ਖੁੱਲ੍ਹੇ ’ਚ ਵੇਚੇ ਜਾਣ ’ਤੇ ਕਿਸਾਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸਰੋਲਾ ਦੇ ਕੋਲ ਬਣੇ ਸਾਈਫਨ ਤੋਂ ਮਿੱਟੀ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਨੇ ਟੈਂਡਰ ਲਾਇਆ ਹੋਇਆ ਹੈ। ਟੈਂਡਰ ਦੀਆਂ ਸ਼ਰਤਾਂ ਅਨੁਸਾਰ ਠੇਕੇਦਾਰ ਨੇ ਮਿੱਟੀ ਇੱਕ ਜਗ੍ਹਾ ’ਤੇ ਜਮ੍ਹਾਂ ਕਰਨੀ ਹੈ ਪਰ ਠੇਕੇਦਾਰ ਵੱਲੋਂ ਕੱਢੀ ਗਈ ਮਿੱਟੀ ਦਾ ਬਹੁਤਾ ਹਿੱਸਾ ਲੋਕਾਂ ਨੂੰ ਵੇਚ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ। ਕਿਸਾਨ ਆਗੂ ਜਰਨੈਲ ਸਿੰਘ ਜੈਲੀ, ਲਖਵਿੰਦਰ ਸਿੰਘ ਕਿੰਦਰ ਅਤੇ ਕੇਵਲ ਸਦਰੇਹੜੀ ਨੇ ਕਿਹਾ ਕਿ ਕਿ ਠੇਕੇਦਾਰ ਸਥਾਨਕ ਅਧਿਕਾਰੀਆਂ ਨਾਲ ਮਿਲੀ ਕੇ ਮਿੱਟੀ ਘੁਟਾਲੇ ਨੂੰ ਅੰਜਾਮ ਦੇ ਰਿਹਾ ਹੈ। ਇਸ ਸਬੰਧੀ ਐੱਸਡੀਐੱਮ ਗੂਹਲਾ ਕ੍ਰਿਸ਼ਣ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement

Advertisement
Advertisement