For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲੇ ’ਚ ਠੇਕੇਦਾਰ ਸਾਥੀ ਸਣੇ ਕਾਬੂ

10:25 AM Jul 19, 2023 IST
ਕਤਲ ਮਾਮਲੇ ’ਚ ਠੇਕੇਦਾਰ ਸਾਥੀ ਸਣੇ ਕਾਬੂ
Advertisement

ਰਾਮ ਸਰਨ ਸੂਦ
ਅਮਲੋਹ, 18 ਜੁਲਾਈ
ਜ਼ਿਲ੍ਹਾ ਪੁਲੀਸ ਨੇੇ ਅਮਲੋਹ ਵਾਸੀ ਸਰਬਜੀਤ ਸਿੰਘ ਦੇ 16 ਜੁਲਾਈ ਨੂੰ ਹੋਏ ਕਤਲ ਦਾ ਮਾਮਲੇ ’ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਕੁਆਰਟਰ ਨੰਬਰ 3 ਸਿਵਲ ਹਸਪਤਾਲ ਅਮਲੋਹ ਨੇ ਅਮਲੋਹ ਪੁਲੀਸ ਨੂੰ 16 ਜੁਲਾਈ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦਾ ਪਤੀ ਸਰਬਜੀਤ ਸਿੰਘ ਏ.ਪੀ ਗਡਾਊਨ ਗੋਬਿੰਦਗੜ੍ਹ ਵਿੱਚ ਸਕਿਉਰਿਟੀ ਗਾਰਡ ਸੀ। ਸਰਬਜੀਤ 14 ਜੁਲਾਈ ਨੂੰ ਕੰਮ ਤੋਂ ਘਰ ਨਾ ਆਇਆ ਤਾਂ ਫੋਨ ਕਰਨ ’ਤੇ ਅੱਗੋਂ ਕੰਪਨੀ ਦੇ ਠੇਕੇਦਾਰ ਗੁਰਮੋਹਨ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਕੰਪਨੀ ਦੀ ਕੁਲੈਕਸ਼ਨ ਦੇ ਪੈਸੇ ਨਹੀਂ ਦੇ ਰਿਹਾ ਅਤੇ ਉਹ ਪਰਚਾ ਦਰਜ ਕਰਵਾਉਣ ਲਈ ਭਾਦਸੋਂ ਲੈ ਕੇ ਜਾ ਰਹੇ ਹਾਂ। ਸ਼ਿਕਾਇਤ ਮੁਤਾਬਕ ਕੁਝ ਸਮੇਂ ਬਾਅਦ ਠੇਕੇਦਾਰ ਗੁਰਮੋਹਨ ਸਿੰਘ ਅਤੇ ਇਕ ਨਾਮਲੂਮ ਵਿਅਕਤੀ ਸਰਬਜੀਤ ਨੂੰ ਆਪਣੀ ਵਰਨਾ ਕਾਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਗਏ। ਉਸ ਦੇ ਪਤੀ ਨੇ ਦੱਸਿਆ ਕਿ ਠੇਕੇਦਾਰ ਅਤੇ ਉਸ ਦੇ ਸਾਥੀ ਨੇ ਉਸ ਦੀ ਕੁੱਟਮਾਰ ਕੀਤੀ ਹੈ। ਜਦੋਂ ਉਹ ਆਪਣੇ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲੀਸ ਨੇ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਉਸ ਦੇ ਸਾਥੀ ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਸ਼ਿਗਾਰਾ ਸਿੰਘ ਦੋਵੇਂ ਵਾਸੀ ਝੰਬਾਲੀ ਸਾਨ੍ਹੀ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਵਿਚ ਵਰਤੀ ਵਰਨਾ ਕਾਰ ਵੀ ਬਰਾਮਦ ਕਰ ਲਈ ਗਈ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×