ਠੇਕਾ ਮੁਲਾਜ਼ਮ ਨੇ ਲੱਭਿਆ ਮੋਬਾਈਲ ਫੋਨ, ਘੜੀ ਅਤੇ ਨਗ਼ਦੀ ਵਾਪਸ ਕੀਤੀ
10:41 AM Nov 19, 2023 IST
Advertisement
ਭੁੱਚੋ ਮੰਡੀ (ਪੱਤਰ ਪ੍ਰੇਰਕ): ਪੱਤਰਕਾਰ ਭੀਮ ਸੈਨ ਹਦਵਾਰੀਆ ਦੇ ਪੁੱਤਰ ਭੁਪਿੰਦਰ ਸੈਨ (ਥਰਮਲ ਠੇਕਾ ਮੁਲਾਜ਼ਮ) ਨੂੰ ਸਵੇਰੇ ਅਖਬਾਰ ਵੰਡਦੇ ਸਮੇਂ ਪਿੰਡ ਲਹਿਰਾ ਮੁਹੱਬਤ ਦੀ ਮੁੱਖ ਸੜਕ ’ਤੇ ਡਿੱਗਿਆ ਟੱਚ ਮੋਬਾਈਲ ਫੋਨ, ਘੜੀ ਅਤੇ ਕੁੱਝ ਨਗ਼ਦੀ ਮਿਲੀ। ਉਸ ਨੇ ਮਾਲਕ ਦਾ ਪਤਾ ਲਗਾ ਕੇ ਨਗਦੀ ਸਮੇਤ ਮੋਬਾਈਲ ਫੋਨ ਸੋਨੂੰ ਰਾਮ ਪੁੱਤਰ ਕੁਲਦੀਪ ਸਿੰਘ ਅਤੇ ਜਗਤਾਰ ਰਾਮ ਪੁੱਤਰ ਜੀਤਾ ਰਾਮ ਵਾਸੀ ਬਾਲਿਆਂਵਾਲੀ (ਬਠਿੰਡਾ) ਨੂੰ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਭੁਪਿੰਦਰ ਸੈਨ ਹਦਵਾਰੀਆ ਦਾ ਧੰਨਵਾਦ ਕੀਤਾ।
Advertisement
Advertisement
Advertisement