ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖ਼ਪਤਕਾਰ ਕਮਿਸ਼ਨ ਨੇ ਪੀੜਤਾ ਨੂੰ ਬੈਂਕ ਤੋਂ 16 ਲੱਖ ਰੁਪਏ ਦੁਆਏ

11:18 AM Jun 16, 2024 IST

ਜਸਵੰਤ ਜੱਸ
ਫ਼ਰੀਦਕੋਟ, 15 ਜੂਨ
ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਹੁਕਮ ਵਿੱਚ ਪਿੰਡ ਬਰਗਾੜੀ ਦੀ ਇੱਕ ਪੀੜਤ ਔਰਤ ਨੂੰ ਐੱਚਡੀਐੱਫਸੀ ਜੀਵਨ ਬੀਮਾ ਤੋਂ 16 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿਆਇਆ ਹੈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਐੱਚਡੀਐੱਫਸੀ ਬੀਮਾ ਕੰਪਨੀ ਤੋਂ ਮਈ 2020 ਵਿੱਚ ਇੱਕ ਜੀਵਨ ਬੀਮਾ ਪਾਲਿਸੀ ਲਈ ਸੀ ਅਤੇ ਇਹ ਪਾਲਿਸੀ ਖਰੀਦਣ ਤੋਂ ਕੁਝ ਸਮਾਂ ਬਾਅਦ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਪ੍ਰੰਤੂ ਐੱਚਡੀਐੱਫਸੀ ਬੀਮਾ ਕੰਪਨੀ ਨੇ ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਬਲਜੀਤ ਕੌਰ ਨੂੰ ਬੀਮਾ ਪਾਲਿਸੀ ਦੇ ਆਧਾਰ ’ਤੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਬਲਜੀਤ ਕੌਰ ਨੇ ਇਸ ਸਬੰਧੀ ਖਪਤਕਾਰ ਕਮਿਸ਼ਨ ਸਾਹਮਣੇ ਅਗਸਤ 2021 ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਖਪਤਕਾਰ ਕਮਿਸ਼ਨ ਨੇ ਸੁਣਵਾਈ ਦੌਰਾਨ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਦੇਸ਼ ਦਿੱਤਾ ਕਿ ਗੁਰਪ੍ਰੀਤ ਸਿੰਘ ਦੀ ਵਿਧਵਾ ਨੂੰ ਖਰੀਦੀ ਗਈ ਬੀਮਾ ਪਾਲਿਸੀ ਦੇ ਆਧਾਰ ’ਤੇ 14 ਲੱਖ ਤੋਂ ਵੱਧ ਦੀ ਰਕਮ ਸਮੇਤ ਵਿਆਜ ਅਦਾ ਕੀਤੀ ਜਾਵੇ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ, ਮੈਂਬਰ ਕਰਮਜੀਤ ਕੌਰ ਅਰੋੜਾ ਅਤੇ ਵਿਸ਼ਵ ਕਾਂਤ ਨੇ ਆਪਣੇ ਹੁਕਮ ਵਿੱਚ ਖ਼ਪਤਕਾਰ ਨੂੰ ਬੀਮਾ ਪਾਲਿਸੀ ਦਾ ਕਲੇਮ ਦੁਆਉਣ ਦੇ ਨਾਲ-ਨਾਲ 3000 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਸੀ। ਖ਼ਪਤਕਾਰ ਕਮਿਸ਼ਨ ਦੇ ਇਸ ਹੁਕਮ ਤੋਂ ਬਾਅਦ ਐੱਚਡੀਐੱਫਸੀ ਬੀਮਾ ਕੰਪਨੀ ਨੇ ਕਮਿਸ਼ਨ ਦੀ ਅਦਾਲਤ ਵਿੱਚ ਪੀੜਤ ਨੂੰ 16 ਲੱਖ 60 ਹਜ਼ਾਰ ਰੁਪਏ ਦਾ ਚੈੱਕ ਸੌਂਪ ਦਿੱਤਾ।

Advertisement

Advertisement
Advertisement