For the best experience, open
https://m.punjabitribuneonline.com
on your mobile browser.
Advertisement

ਸੁਨਾਮ ਦੇ ਸਰਹਿੰਦ ਚੋਅ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ

06:52 AM May 03, 2024 IST
ਸੁਨਾਮ ਦੇ ਸਰਹਿੰਦ ਚੋਅ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ
ਸੁਨਾਮ ਦੇ ਸਰਹਿੰਦ ਚੋਅ ਉੱਤੇ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਹੋਏ ਕੰਮ ਦੀ ਤਸਵੀਰ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 2 ਮਈ
ਸ਼ਹਿਰ ਨੇੜਲੇ ਸੰਗਰੂਰ ਰੋਡ ਉੱਤੇ ਪੈਂਦੇ ਸਰਹਿੰਦ ਚੋਅ ਦੇ ਟੁੱਟੇ ਪੁਲ ਦੀ ਪੁਕਾਰ ਆਖਿਰਕਾਰ ਚੋਣ ਕਮਿਸ਼ਨ ਨੇ ਸੁਣ ਲਈ ਹੈ, ਜਿਸ ਦੇ ਚੱਲਦਿਆਂ ਅੱਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੱਤਰ ਜਾਰੀ ਕਰਦਿਆਂ ਇਸ ਪੁਲ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੁਲ ਬਣਾਉਣ ਤੋਂ ਪਹਿਲਾਂ ਇੱਥੇ ਨੇੜੇ ਹੀ ਅੱਜ ਵੱਡੀਆਂ ਕਰੇਨਾਂ ਦੀ ਮੱਦਦ ਦੇ ਨਾਲ ਆਰਜ਼ੀ ਪੁਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਚਿਰ੍ਹਾਂ ਤੋਂ ਟੁੱਟਿਆ ਇਹ ਪੁਲ ਹਰ ਰੋਜ਼ ਨਵੇਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਸੀ ਜਿਸ ਕਾਰਨ ਕਈ ਵੱਡੇ ਹਾਦਸੇ ਇਸ ਪੁਲ ਉੱਤੇ ਵਾਪਰੇ ਸਨ। ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੇ ਟਰੱਕਾਂ ਦਾ ਇਸ ਪੁਲ ਤੋਂ ਹੇਠਾਂ ਡਿੱਗਣਾ ਆਮ ਗੱਲ ਹੋ ਗਈ ਸੀ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਕਈ ਵਾਰ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਅੱਗੇ ਇਸ ਦੀ ਮੁਰੰਮਤ ਲਈ ਫਰਿਆਦਾਂ ਕੀਤੀਆਂ ਸਨ। ਲੋਕ ਰੋਹ ਦੇ ਚੱਲਦਿਆਂ ਕੈਬਨਿਟ ਮੰਤਰੀਂ ਅਮਨ ਅਰੋੜਾ ਵਲੋਂ ਲੋਕ ਸਭਾ ਚੋਣਾਂ ਦੇ ਬਿਗਲ ਵੱਜ ਜਾਣ ਅਤੇ ਚੋਣ ਕਮਿਸ਼ਨ ਵਲੋਂ ਮਨਜ਼ੂਰੀ ਨਾ ਮਿਲਣ ਕਰਕੇ ਕੰਮ ਸ਼ੁਰੂ ਨਾ ਹੋਣ ਬਾਰੇ ਆਖਿਆ ਗਿਆ ਸੀ।
ਲੋਕਾਂ ਦੀ ਮੰਗ ਅਤੇ ਨਿੱਤ ਦੇ ਹਾਦਸਿਆਂ ਤੋਂ ਬਾਅਦ ਅੱਜ ਚੋਣ ਕਮਿਸ਼ਨ ਨੇ ਇਸ ਪੁਲ ਦੀ ਨਵ-ਉਸਾਰੀ ਦੀ ਮਨਜ਼ੂਰੀ ਦਿੱਤੀ ਹੈ। ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਜੈਨ ਨੇ ਦੱਸਿਆ ਕਿ ਲਗਭਗ 4 ਕਰੋੜ 79 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦੇ ਕੰਮ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਜਲਦ ਤਿਆਰ ਹੋਕੇ ਇਲਾਕੇ ਦੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×