ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਸਾਪੁਰ ਢਾਬੀ ਚੋਅ ’ਤੇ ਪੁਲੀ ਦੀ ਉਸਾਰੀ ਦਾ ਕੰਮ ਲਮਕਿਆ

07:43 AM Jul 04, 2024 IST
ਮੀਂਹ ਕਾਰਨ ਰੁੜ੍ਹੇ ਆਰਜ਼ੀ ਰਾਹ ਦੀ ਤਸਵੀਰ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 3 ਜੁਲਾਈ
ਇਥੋਂ ਦੇ ਪਿੰਡ ਈਸਾਪੁਰ-ਭਾਂਖਰਪੁਰ ਲਿੰਕ ਸੜਕ ਤੋਂ ਲੰਘਦੇ ਢਾਬੀ ਵਾਲੇ ਚੋਅ ਵਿੱਚ ਮੀਂਹ ਦੇ ਦਿਨਾਂ ਵਿੱਚ ਵਾਹਨਾਂ ਨੂੰ ਹੜ੍ਹਨ ਤੋਂ ਬਚਾਉਣ ਲਈ ਨਗਰ ਕੌਂਸਲ ਵੱਲੋਂ ਬਣਾਈ ਜਾ ਰਹੀ ਪੁਲੀ ਦਾ ਕੰਮ ਵਿਚਾਲੇ ਹੀ ਲਮਕ ਗਿਆ ਹੈ। ਨਗਰ ਕੌਂਸਲ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਇਸ ਪੁਲੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਦੇ ਕੰਮ ਵਿੱਚ ਸ਼ੁਰੂ ਤੋਂ ਦੇਰ ਹੋ ਰਹੀ ਹੈ। ਇੱਥੇ ਵਾਹਨਾਂ ਦੇ ਲੰਘਣ ਲਈ ਆਰਜ਼ੀ ਰਾਹ ਤਿਆਰ ਕੀਤਾ ਗਿਆ ਸੀ ਜੋ ਕਿ ਲੰਘੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਰੜ੍ਹ ਗਿਆ ਹੈ। ਸਿੱਟੇ ਵਜੋਂ ਇਥੋਂ ਰੋਜ਼ਾਨਾ ਲੰਘਣ ਵਾਲੇ ਸੈਂਕੜੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਈਸਾਪੁਰ ਅਤੇ ਪਿੰਡ ਭਾਂਖਰਪੁਰ ਵਾਸੀਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪੰਜ ਗ੍ਰਾਮੀ ਦੇ ਪਿੰਡ ਬਾਕਰਪੁਰ ਟੈਂਕੀ ਦੇ ਵਸਨੀਕ ਹਨ। ਉਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਇਸ ਪੁਲੀ ਦਾ ਕੰਮ ਚਾਲੂ ਕਰਵਾਇਆ ਗਿਆ ਸੀ। ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਮੌਨਸੂਨ ਤੋਂ ਪਹਿਲਾਂ ਇਸ ਪੁਲੀ ਦਾ ਕੰਮ ਮੁਕੰਮਲ ਕਰ ਲਿਆ ਜਾਏਗਾ। ਇਲਾਕਾ ਵਾਸੀਆਂ ਨੇ ਕਿਹਾ ਕਿ ਕੰਮ ਵਿੱਚ ਸ਼ੁਰੂ ਤੋਂ ਹੀ ਦੇਰੀ ਹੋ ਰਹੀ ਹੈ ਅਤੇ ਮੌਨਸੂਨ ਆਉਣ ਦੇ ਬਾਵਜੂਦ ਇਸ ਦਾ ਕੰਮ ਹਾਲੇ ਵਿਚਾਲੇ ਲਮਕ ਰਿਹਾ ਹੈ ਜਦਕਿ ਸੜਕ ਵਿਚਾਲੇ ਤੋਂ ਲੰਘਦੇ ਇਸ ਚੋਅ ਵਿੱਚ ਮੀਂਹ ਦੇ ਦਿਨਾਂ ਵਿੱਚ ਕਾਫੀ ਪਾਣੀ ਆਉਂਦਾ ਹੈ।
ਸੜਕ ਵਿਚਾਲੇ ਤੋਂ ਲੰਘਦੇ ਇਸ ਚੋਅ ਵਿੱਚ ਆਉਂਦੇ ਪਾਣੀ ਦੇ ਤੇਜ਼ ਵਹਾਅ ਵਿੱਚ ਕਈ ਵਿਅਕਤੀ ਰੁੜ੍ਹ ਚੁੱਕੇ। ਲੰਘੇ ਮੌਨਸੂਨ ਦੌਰਾਨ ਖੇਤਰ ਵਿੱਚ ਆਏ ਹੜ੍ਹ ਦੌਰਾਨ ਰਾਤ ਵੇਲੇ ਇੱਥੇ ਇਕ ਕਾਰ ਵਿੱਚ ਸਵਾਰ ਹਰਿਆਣਾ ਦੇ ਵਸਨੀਕ ਚਾਰ ਲੋਕ ਰੁੜ੍ਹ ਗਏ ਸਨ ਜਿਨ੍ਹਾਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੌਕੇ ’ਤੇ ਮਦਦ ਵਾਲੀ ਟੀਮ ਸੱਦ ਕੇ ਬੜੀ ਮੁਸ਼ਕਲ ਨਾਲ ਬਾਹਰ ਬਚਾਇਆ ਸੀ। ਉਸ ਵੇਲੇ ਵੀ ਸ੍ਰੀ ਰੰਧਾਵਾ ਨੇ ਭਰੋਸਾ ਦਿੱਤਾ ਕਿ ਸੀ ਛੇਤੀ ਹੀ ਇੱਥੇ ਪੁਲੀ ਦੀ ਉਸਾਰੀ ਕਰਵਾਈ ਜਾਏਗੀ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਅਜਿਹੇ ਪੁਆਇੰਟਾਂ ਦੀ ਪਛਾਣ ਕਰ ਕੇ ਪੁਲੀਆਂ ਬਣਾਈ ਜਾ ਰਹੀਆਂ ਹਨ। ਇਨ੍ਹਾਂ ਵਿੱਚ ਇਸ ਸੜਕ ਤੋਂ ਇਲਾਵਾ ਟਰੱਕ ਯੂਨੀਅਨ ਨੇੜੇ ਅਤੇ ਹੋਰ ਥਾਵਾਂ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਇਸ ਪੁਲੀ ਦੀ ਉਸਾਰੀ ਪੂਰੀ ਕਰ ਲਈ ਜਾਏਗੀ। ਉਨ੍ਹਾਂ ਕਿਹਾ ਕਿ ਫਿਲਹਾਲ ਇੱਥੇ ਆਰਜ਼ੀ ਰਾਹ ਬਣਾ ਦਿੱਤਾ ਜਾਏਗਾ ਤਾਂ ਜੋ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਏ।

Advertisement

Advertisement