ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਡਕਟਰ ਨੇ ਸਵਾਰੀ ਨੂੰ ਨਕਦੀ ਵਾਲਾ ਲਿਫਾਫਾ ਮੋੜਿਆ

08:44 AM Jul 12, 2024 IST
ਸਵਾਰੀ ਨੂੰ ਲਿਫਾਫਾ ਵਾਪਸ ਕਰਦੇ ਹੋਏ ਕੰਡਕਟਰ ਗੁਰਮੁਖ ਸਿੰਘ। -ਫੋਟੋ: ਨੌਗਾਵਾਂ

ਦੇਵੀਗੜ੍ਹ:

Advertisement

ਪੀਆਰਟੀਸੀ ਬੱਸ ਦੇ ਕੰਡਕਟਰ ਗੁਰਮੁਖ ਸਿੰਘ ਅਲੀਪੁਰ ਜੱਟਾਂ ਨੇ ਤਿੰਨ ਲੱਖ ਰੁਪਏ ਵਾਲਾ ਲਿਫਾਫਾ ਸਵਾਰੀ ਨੂੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਕੰਡਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਪਟਿਆਲਾ ਬੱਸ ਸਟੈਂਡ ਤੋਂ ਚੀਕਾ (ਹਰਿਆਣਾ) ਰੂਟ ’ਤੇ ਸਵਾਰੀਆਂ ਲੈ ਕੇ ਗਏ ਸੀ ਜਦੋਂ ਬੱਸ ਚੀਕਾ ਪਹੁੰਚੀ ਤਾਂ ਸਵਾਰੀ ਸਾਮਾਨ ਵਾਲਾ ਲਿਫਾਫਾ ਸੀਟ ’ਤੇ ਛੱਡ ਕੇ ਕੈਥਲ ਵਾਲੀ ਬੱਸ ਵਿਚ ਜਾ ਬੈਠੀ। ਇਸ ਦੌਰਾਨ ਉਸ ਨੇ ਭੱਜ ਕੇ ਕੈਥਲ ਵਾਲੀ ਬੱਸ ’ਚ ਬੈਠੀ ਸਵਾਰੀ ਨੂੰ ਆਵਾਜ਼ ਦਿੱਤੀ ਤੇ ਉਹ ਉਸ ਕੋਲ ਆ ਗਏ। ਲਿਫਾਫੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਲਿਫਾਫਾ ਉਸ ਦਾ ਹੈ ਤੇ ਇਸ ਵਿੱਚ ਤਿੰਨ ਲੱਖ ਰੁਪਏ ਹਨ। ਲਿਫਾਫੇ ਦੀ ਜਾਂਚ ਕਰਨ ’ਤੇ ਉਸ ’ਚ ਤਿੰਨ ਲੱਖ ਰੁਪਏ ਸਨ, ਜੋ ਕੰਡਕਟਰ ਨੇ ਸਵਾਰੀ ਨੂੰ ਵਾਪਸ ਕਰ ਦਿੱਤੇ। ਪੈਸੇ ਮੋੜਨ ’ਤੇ ਸਵਾਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement
Advertisement
Advertisement