ਪਿੰਡ ਹਰੀਪੁਰਾ-ਦਾਨੇਵਾਲਾ ਸੜਕ ਦੀ ਹਾਲਤ ਖਸਤਾ
ਪੱਤਰ ਪ੍ਰੇਰਕ
ਅਬੋਹਰ, 4 ਜੂਨ
ਪਿੰਡ ਹਰੀਪੁਰਾ ਤੋਂ ਦਾਨੇਵਾਲਾ ਨੂੰ ਜਾਣ ਵਾਲੀ ਅਜਿਹੀ ਸੜਕ ਹੈ, ਜੋ ਲੰਬੇ ਸਮੇਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਹੈ। ਭਾਵੇਂ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਪੱਥਰ ਵੀ ਪਾ ਦਿੱਤੇ ਗਏ ਸਨ ਪਰ ਸੜਕ ਮੁਕੰਮਲ ਨਹੀਂ ਹੋ ਸਕੀ। ਅਜਿਹੇ ‘ਚ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਉਸਾਰੀ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਦਾਨੇਵਾਲਾ ਸਤਕੋਸੀ ਤੋਂ ਹੁੰਦੇ ਹੋਏ ਅੱਗੇ ਜਾ ਕੇ ਹਿੰਦੂ ਮਲਕੋਟ ਰੋਡ ‘ਤੇ ਨਿਕਲਦੀ ਹੈ ਅਤੇ ਇਸ ਸੜਕ ‘ਤੇ ਕਾਫੀ ਟ੍ਰੈਫਿਕ ਵੀ ਰਹਿੰਦਾ ਹੈ ਪਰ ਸੜਕ ਦੇ ਅਧੂਰੇ ਕੰਮ ਅਤੇ ਕਈ ਥਾਵਾਂ ‘ਤੇ ਪਏ ਟੋਇਆਂ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਦੇ ਵਸਨੀਕ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਸੜਕ ਦੀ ਉਸਾਰੀ ਦਾ ਕੰਮ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇ, ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇ। ਇਸ ਸੜਕ ‘ਤੇ ਲੋਕਾਂ ਦੇ ਖੇਤ ਵੀ ਹਨ ਅਤੇ ਉਹ ਆਪਣੇ ਕੰਮਾਂ ਲਈ ਖੇਤ ਲਈ ਵੀ ਆਉਂਦੇ-ਜਾਉਂਦੇ ਹਨ। ਜੇਕਰ ਰੋਡ ਬਣ ਜਾਂਦੀ ਹੈ ਤਾਂ ਆਮ ਲੋਕਾਂ ਦੇ ਨਾਲ-ਨਾਲ ਖੇਤ ਮਾਲਕਾਂ ਨੂੰ ਵੀ ਰਾਹਤ ਮਿਲੇਗੀ।
ਸ਼ਹਿਣਾ-ਪੱਖੋ ਕੈਂਚੀਆਂ ਸੜਕ ਦੀ ਹਾਲਤ ਖਸਤਾ
ਸ਼ਹਿਣਾ (ਪੱਤਰ ਪ੍ਰੇਰਕ): ਬਰਨਾਲਾ-ਬਾਜਾਖਾਨਾ ਜੀ.ਟੀ. ਰੋਡ ‘ਤੇ ਪੈਂਦੀ ਸ਼ਹਿਣਾ ਤੋਂ ਪੱਖੋ ਕੈਂਚੀਆਂ ਤੱਕ 5 ਕਿਲੋਮੀਟਰ ਲੰਬੀ ਸੜਕ ਦੀ ਹਾਲਤ ਖਸਤਾ ਹੈ। ਲਗਪਗ 7 ਸਾਲ ਤੋਂ ਇਹ ਸੜਕ ਵਿੱਚ ਵਿਚਾਲੇ ਲਟਕ ਰਹੀ ਹੈ ਅਤੇ ਲੋਕ ਸੰਤਾਪ ਭੋਗ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਚਿਤਵਾਨੀ ਦਿੱਤੀ ਕਿ ਜੇਕਰ ਸੜਕ ਜਲਦੀ ਨਾ ਬਣੀ ਤਾਂ ਸੰਘਰਸ਼ ਵਿੱਢਿਆ ਜਾਵੇਗਾ।