For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੇ ਹਲਕੇ ’ਚ ਸਡ਼ਕਾਂ ਦੀ ਹਾਲਤ ਤਰਸਯੋਗ

08:50 AM Jul 03, 2023 IST
ਮੁੱਖ ਮੰਤਰੀ ਦੇ ਹਲਕੇ ’ਚ ਸਡ਼ਕਾਂ ਦੀ ਹਾਲਤ ਤਰਸਯੋਗ
ਧੂਰੀ ਸ਼ਹਿਰ ਤੋਂ ਮਨਸਾ ਦੇਵੀ ਮੰਦਰ ਨੂੰ ਜਾਣ ਵਾਲੀ ਸਡ਼ਕ ’ਤੇ ਪਏ ਹੋਏ ਟੋਏ।
Advertisement

ਪਵਨ ਕੁਮਾਰ ਵਰਮਾ
ਧੂਰੀ, 2 ਜੁਲਾਈ
ਸਥਾਨਕ ਸ਼ਹਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੈ। ਪਰ ਇਸ ਦੇ ਪਹੁੰਚ ਮਾਰਗਾਂ ਦੀ ਹਾਲਤ ਪਿਛਲੇ ਸਾਲਾਂ ਤੋਂ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਾਪਦਾ ਹੈ ਕਿ ਪ੍ਰਸ਼ਾਸਨ ਇਸ ਪੱਖੋਂ ਅਵੇਸਲਾ ਹੀ ਹੈ। ਧੂਰੀ ਸ਼ਹਿਰ ਤੋਂ ਕੱਕੜਵਾਲ ਸੜਕ ਤੋਂ ਮਾਤਾ ਮਨਸਾ ਦੇਵੀ, ਗਊਧਾਮ ਨੂੰ ਜਾਂਦੀ ਸੜਕ ਉੱਪਰ ਟੋਇਆਂ ਦੀ ਭਰਮਾਰ ਹੈ। ਇਸ ਸੜਕ ’ਤੇ ਪਏ ਹੋਏ ਟੋਏ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਖ਼ਾਸਕਰ ਦੋ-ਪਹੀਆ ਵਾਹਨ ਚਾਲਕਾਂ ਲਈ ਇਸ ਸੜਕ ਤੋਂ ਲੰਘਣਾ ਔਖਾ ਹੋ ਗਿਆ ਹੈ।
ਇਸੇ ਤਰ੍ਹਾਂ ਧੂਰੀ-ਛੀਂਟਾਵਾਲਾ ਸੜਕ ਦੀ ਹਾਲਤ ਇੰਨੀ ਮਾਡ਼ੀ ਹੈ ਕਿ ਕੋਈ ਅਣਸਰਦੇ ਹੀ ਉਸ ਪਾਸੇ ਮੂੰਹ ਕਰਦਾ ਹੈ। ਇਸ ਤੋਂ ਇਲਾਵਾ ਲਛਮੀ ਬਾਗ਼ ਤੋਂ ਨਵੀਂ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਵੀ ਬਹੁਤ ਖਸਤਾ ਹਾਲਤ ਵਿੱਚ ਹੈ। ਇੱਥੋਂ ਧੂਰੀ ਤੋਂ ਦੋਹਲਾ ਦਰਵਾਜ਼ੇ ਅੱਗੇ ਤੋਂ ਨਵੀਂ ਅਨਾਜ ਮੰਡੀ ਨੂੰ ਜਾਂਦੀ ਸੜਕ ’ਤੇ ਪਿਛਲੇ ਤਕਰੀਬਨ ਦੋ ਵਰ੍ਹਿਆਂ ਤੋਂ ਪਏ ਵੱਟਿਆਂ ’ਤੇ ਪ੍ਰੀਮਿਕਸ ਨਾ ਪਾਏ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸੜਕ ’ਤੇ ਪਾਇਆ ਪੱਥਰ ਉੱਖੜ ਕੇ ਬਾਹਰ ਆ ਗਿਆ ਹੈ, ਜਿਸ ਕਾਰਨ ਮੰਡੀ ਵਿੱਚ ਆਉਣ-ਜਾਣ ਵਾਲੇ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।
ਇਸ ਮੌਕੇ ਗਊ ਧਾਮ ਦੇ ਆਗੂ ਰੋਮੀ ਢੰਡ, ਮਨਸਾ ਦੇਵੀ ਮੰਦਰ ਤੋਂ ਚਰਨਜੀਤ ਗਰਗ, ਰਾਜੀਵ ਗੁਪਤਾ ਅਤੇ ਸ਼ਹਿਰ ਵਾਸੀਆਂ ਨੇ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਮਨਸਾ ਦੇਵੀ ਮੰਦਰ ਨੂੰ ਜਾਂਦੀ ਸੜਕ ਤੁਰੰਤ ਬਣਵਾਉਣ ਦੀ ਮੰਗ ਕੀਤੀ ਹੈ।
ਇਹ ਸੜਕਾਂ ਬਣਾਉਣ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦਾ ਟੈਂਡਰ ਹੋ ਚੁੱਕਿਆ ਹੈ ਅਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਧੂਰੀ ਸ਼ਹਿਰ ਦੀਆਂ ਸੜਕਾਂ ਸਣੇ ਵੱਖ-ਵੱਖ ਪਿੰਡਾਂ ਦੀਆਂ 14 ਸੜਕਾਂ ਨੂੰ ਬਣਾਇਆ ਜਾ ਰਿਹਾ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×