For the best experience, open
https://m.punjabitribuneonline.com
on your mobile browser.
Advertisement

ਗੜ੍ਹਸ਼ੰਕਰ ਵਿੱਚ ਕੋਰਟ ਕੰਪਲੈਕਸ ਅੱਗਿਓਂ ਲੰਘਦੀ ਸੜਕ ਦੀ ਹਾਲਤ ਮਾੜੀ

07:01 AM Mar 14, 2024 IST
ਗੜ੍ਹਸ਼ੰਕਰ ਵਿੱਚ ਕੋਰਟ ਕੰਪਲੈਕਸ ਅੱਗਿਓਂ ਲੰਘਦੀ ਸੜਕ ਦੀ ਹਾਲਤ ਮਾੜੀ
ਕੋਰਟ ਕੰਪਲੈਕਸ ਦੇ ਅੱਗਿਓਂ ਲੰੰਘਦੀ ਸੜਕ ਦੀ ਖਸਤਾ ਹਾਲਤ।
Advertisement

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 13 ਮਾਰਚ
ਇੱਥੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਕਚਹਿਰੀਆਂ ਅੱਗੇ ਸਥਿਤ ਸੜਕ ਦੀ ਖਸਤਾ ਹਾਲਤ ਦੀ ਲੰਮੇਂ ਸਮੇਂ ਤੋਂ ਮੁਰੰਮਤ ਨਾ ਹੋਣ ਕਰਕੇ ਇੱਥੋਂ ਲੰਘਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਬੰਧਤ ਵਿਭਾਗ ਵੱਲੋਂ ਇਸ ਸੜਕ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਵਾਲੀ ਇਹ ਹੁਸ਼ਿਆਰਪੁਰ ਗੜ੍ਹਸ਼ੰਕਰ ਸੜਕ ਹੁਣ ਟੌਲ ਟੈਕਸ ਤੋਂ ਮੁਕਤ ਹੋ ਚੁੱਕੀ ਹੈ। ਇਸ ਮੁੱਖ ਮਾਰਗ ਦੀ ਹਾਲਤ ਕਈ ਥਾਵਾਂ ਤੋਂ ਖਸਤਾ ਹੋ ਚੁੱਕੀ ਹੈ। ਇਸ ਮੁੱਖ ਮਾਰਗ ’ਤੇ ਸੈਲਾ ਖੁਰਦ, ਸਤਨੌਰ, ਟੂਟੋਮਜਾਰਾ, ਬਾਹੋਵਾਲ ਸਮੇਤ ਹੋਰ ਵੀ ਕਈ ਥਾਵਾਂ ’ਤੇ ਖੱਡੇ ਪੈ ਚੁੱਕੇ ਹਨ ਜਿਨ੍ਹਾਂ ਦੀ ਮੁਰੰਮਤ ਪ੍ਰਤੀ ਕੋਈ ਕਾਰਵਾਈ ਨਹੀਂ ਹੋ ਰਹੀ। ਅਜਿਹੀ ਸਥਿਤੀ ਇਸੇ ਮਾਰਗ ’ਤੇ ਸਥਿਤ ਕਸਬਾ ਮਾਹਿਲਪੁਰ ਦੇ ਮੁੱਖ ਚੌਕ ਦੀ ਹੈ ਜਿੱਥੇ ਪਏ ਵੱਡੇ-ਵੱਡੇ ਖੱਡੇ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਇਨ੍ਹਾਂ ਖੱਡਿਆਂ ਨੂੰ ਭਰਨ ਲਈ ਟਰੈਕਟਰ-ਟਰਾਲੀ ਚਾਲਕਾਂ ਵੱਲੋਂ ਇਨ੍ਹਾਂ ਵਿੱਚ ਕਈ ਵਾਰ ਮਿੱਟੀ ਅਤੇ ਰੇਤਾ ਸੁੱਟ ਦਿੱਤਾ ਜਾਂਦਾ ਹੈ ਜੋ ਰਾਹਗੀਰਾਂ ਲਈ ਹੋਰ ਮੁਸੀਬਤ ਦਾ ਕਾਰਨ ਬਣਦਾ ਹੈ।
ਇਸ ਬਾਰੇ ਸੀਪੀਐੱਮ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਮੱਟੂ ਅਤੇ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਇਸ ਵੇਲੇ ਹਲਕੇ ਦੀਆਂ ਲਿੰਕ ਸੜਕਾਂ ਵੀ ਬਰਬਾਦ ਹੋ ਚੁੱਕੀਆਂ ਹਨ ਅਤੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਦੀ ਮਾੜੀ ਹਾਲਤ ਕਾਰਨ ਇੱਥੇ ਬੱਸ ਅੱਡੇ ਅਤੇ ਕੋਰਟ ਕੰਪਲੈਕਸ ਵਿੱਚ ਆਪਣੇ ਕੰਮਾਂ ਸਬੰਧੀ ਆਉਂਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਹਿਲਪੁਰ ਜੇਜੋਂ ਸੜਕ ਦੇ ਮੁਰੰਮਤੀਕਰਨ ਸਬੰਧੀ ਸੂਬਾ ਸਰਕਾਰ ਦੇ ਨੁਮਾਇੰਦੇ ਉਦਘਾਟਨੀ ਪੱਥਰ ਵੀ ਲਾ ਚੁੱਕੇ ਹਨ, ਪਰ ਮੁਰੰਮਤ ਦਾ ਕੰਮ ਠੱਪ ਪਿਆ ਹੈ।
ਦੂਜੇ ਪਾਸੇ, ਐੱਸਡੀਓ ਬਲਿੰਦਰ ਸਿੰਘ ਨੇ ਕਿਹਾ ਕਿ ਮੁੱਖ ਮਾਰਗ ’ਤੇ ਕਈ ਥਾਵਾਂ ਉੱਤੇ ਸੜਕ ਨੁਕਸਾਨੀ ਹੋਈ ਹੈ ਜਿਸਦੀ ਜਲਦ ਹੀ ਮੁਰੰਮਤ ਕਰਵਾਈ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×