ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਨ ਰੋਡ-ਕਲਵਾਂ ਸੰਪਰਕ ਸੜਕ ਦੀ ਹਾਲਤ ਖਸਤਾ

08:07 AM Aug 30, 2024 IST
ਪਿੰਡ ਕਲਵਾਂ ਨੂੰ ਜਾਂਦੀ ਲਿੰਕ ਸੜਕ ਦੀ ਖਸਤਾ ਹਾਲਤ ਦੀ ਝਲਕ। -ਫੋਟੋ: ਰੈਤ

ਬਲਵਿੰਦਰ ਰੈਤ
ਨੂਰਪੁਰ ਬੇਦੀ, 29 ਅਗਸਤ
ਸਭ ਤੋਂ ਵੱਧ ਵਸੋਂ ਵਾਲੇ ਪਿੰਡ ਕਲਵਾਂ ਨੂੰ ਜਾਣ ਵਾਲੀ ਲਿੰਕ ਸੜਕ ਬਹੁਤ ਹੀ ਖਸਤਾ ਹਾਲਤ ਵਿੱਚ ਹੈ। ਇਹ ਪਿੰਡ ਨੂਰਪੁਰ ਬੇਦੀ-ਗੜ੍ਹਸ਼ੰਕਰ ਮੇਨ ਸੜਕ ’ਤੇ ਇਥੋਂ 9 ਕਿਲੋਮੀਟਰ ਦੀ ਦੂਰੀ ’ਤੇ ਛਿਪਦੇ ਪਾਸੇ ਵੱਲ ਸਥਿਤ ਹੈ। ਮੇਨ ਸੜਕ ਤੋਂ ਪਿੰਡ ਕਲਵਾਂ ਨੂੰ ਜਾਣ ਵਾਲੀ ਲਗਪਗ ਇੱਕ ਕਿਲੋਮੀਟਰ ਸੜਕ ਦੀ ਇੰਨੀ ਮਾੜੀ ਹਾਲਤ ਹੈ ਕਿ ਸੜਕ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਸੜਕ ਤੋਂ ਲੰਘਣ ਲਈ ਵਾਹਨਾਂ ਚਾਲਕਾਂ ਤੇ ਰਾਹਗੀਰਾਂ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਪਿੰਡ ਕਲਵਾਂ-ਰੋੜੂਆਣਾ, ਹੀਰਪੁਰ ਮੇਨ ਸੜਕ ਤੋਂ ਰਾਮਪੁਰ ਕਲਾਂ, ਪੋਸਵਾਲ, ਰਾਮਪੁਰ ਧਾਮ (ਭੂਰੀਵਾਲੇ ਧਾਰਮਿਕ ਸਥਾਨ) ਨੂੰ ਜਾਣ ਵਾਲੀ ਸੜਕ ਦਾ ਵੀ ਬਹੁਤ ਮਾੜਾ ਹਾਲ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਵਿਧਾਇਕ ਦਿਨੇਸ਼ ਚੱਢਾ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ।

Advertisement

Advertisement