ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੰਧਾਵਾ ਅੱਡੇ ਤੋਂ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਦੀ ਹਾਲਤ ਖਸਤਾ

07:43 AM Jul 20, 2024 IST
ਅੱਡਾ ਰੰਧਾਵਾ ਤੋਂ ਜਾਂਦੀ ਸੰਪਰਕ ਸੜਕ ਵਿੱਚ ਪਏ ਟੋਏ ਦਿਖਾਉਂਦੇ ਰਾਹਗੀਰ ਤੇ ਦੁਕਾਨਦਾਰ।

ਜਗਜੀਤ ਸਿੰਘ
ਮੁਕੇਰੀਆਂ, 19 ਜੁਲਾਈ
ਹੁਸ਼ਿਆਰਪੁਰ ਮਾਰਗ ’ਤੇ ਗੜਦੀਵਾਲਾ ਕੋਲ ਪੈਂਦੀ ਰੰਧਾਵਾ ਸ਼ੂਗਰ ਮਿੱਲ ਦੇ ਅੱਡੇ ਤੋਂ ਰੰਧਾਵਾ ਪਿੰਡ ਸਮੇਤ ਦਰਜ਼ਨਾਂ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ਕਿਨਾਰੇ ਵੱਸੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਸੜਕ ਵਿੱਚ ਪਏ ਖੱਡਿਆਂ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਡਾ ਰੰਧਾਵਾ ਤੋਂ ਰੰਧਾਵਾ ਸਮੇਤ ਵੱਖ ਵੱਖ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਵਿੱਚ ਥਾਂ ਥਾਂ ਟੋਏ ਪਏ ਹੋਏ ਹਨ ਅਤੇ ਹਲਕੀ ਬਾਰਿਸ਼ ਨਾਲ ਹੀ ਇਹ ਟੋਏ ਛੱਪੜਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਸੰਪਰਕ ਸੜਕ ਰਾਹੀਂ ਲੰਘਣ ਵਾਲੇ ਰਾਹਗੀਰ, ਖਾਸ ਕਰ ਸਕੂਲੀ ਵਿਦਿਆਰਥੀ, ਨੌਜਵਾਨ ਅਤੇ ਬਜੁਰਗਾਂ ਨੂੰ ਕਾਫੀ ਮੁਸ਼ਕਲ ਝੱਲਣੀ ਪੈ ਰਹੀ ਹੈ।ਸੜਕ ਵਿੱਚ ਪਏ ਟੋਇਆਂ ਕਾਰਨ ਕਈ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਅਤੇ ਸਰੀਰਕ ਨੁਕਸਾਨ ਦੇ ਨਾਲ ਨਾਲ ਵਾਹਨਾਂ ਦਾ ਨੁਕਸਾਨ ਵੀ ਝੱਲਣਾ ਪਿਆ ਹੈ। ਅੱਡਾ ਰੰਧਾਵਾ ਕੋਲ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਆਉਂਦੇ ਵਿਦਿਆਰਥੀਆਂ ਨੂੰ ਇਸ ਸੜਕ ਤੋਂ ਗੁਜ਼ਰਨਾ ਪੈਂਦਾ ਹੈ,। ਦੁਕਾਨਦਾਰਾਂ ਨੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੋਂ ਮੰਗ ਕੀਤੀ ਕਿ ਸੜਕ ਦੀ ਖਸਤਾ ਹਾਲਤ ਨੂੰ ਜਲਦ ਸੁਧਾਰਿਆ ਜਾਵੇ।

Advertisement

Advertisement
Advertisement