ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਆਬਾ ਤੇ ਮਾਲਵਾ ਨੂੰ ਜੋੜਦੇ ਸਤਲੁਜ ਦੇ ਪੁਲ ਦੀ ਹਾਲਤ ਖ਼ਸਤਾ

08:34 AM Jun 13, 2024 IST
ਮਾਛੀਵਾੜਾ-ਰਾਹੋਂ ਰੋਡ ’ਤੇ ਸਤਲੁਜ ਦੇ ਪੁਲ ’ਤੇ ਪਏ ਹੋਏ ਟੋਏ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਜੂਨ
ਦੋਆਬਾ ਤੇ ਮਾਲਵਾ ਨੂੰ ਜੋੜਦੇ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਹਾਲਤ ਬਰਸਾਤਾਂ ਤੋਂ ਪਹਿਲਾਂ ਹੀ ਖਸਤਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਜੇ ਇਸ ਦੀ ਜਲਦ ਮੁਰੰਮਤ ਨਾ ਕੀਤੀ ਗਈ ਤਾਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ-ਰਾਹੋਂ ਵਿਚਕਾਰ ਬਣੇ ਸਤਲੁਜ ਪੁਲ ਦੀ ਸਲੈਬ ਕਈ ਵਾਰ ਧਸ ਚੁੱਕੀ ਹੈ ਜਿਸ ਨੂੰ ਮੁਰੰਮਤ ਲਈ ਕਈ-ਕਈ ਮਹੀਨੇ ਬੰਦ ਰੱਖਣਾ ਪਿਆ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਹੋਈ। ਹੁਣ ਫਿਰ ਹਾਲਾਤ ਇਹ ਹਨ ਕਿ ਪੁਲ ਦੇ ਦੋਵੇਂ ਪਾਸੇ ਸਲੈਬਾਂ ਦੇ ਨਾਲ ਟੋਏ ਪੈ ਗਏ ਹਨ ਅਤੇ ਕਦੇ ਵੀ ਕੋਈ ਇੱਥੇ ਹਾਦਸਾ ਵਾਪਰ ਸਕਦਾ ਹੈ। ਹੋਰ ਤਾਂ ਹੋਰ ਸਲੈਬਾਂ ਵਿਚਕਾਰ ਇੱਕ ਵੱਡਾ ਖੱਡਾ ਵੀ ਪੈ ਗਿਆ ਹੈ ਜਿਸ ’ਚੋਂ ਸਰੀਏ ਵੀ ਬਾਹਰ ਨਿਕਲ ਆਏ ਹਨ।
ਪੁਲ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੱਗੀਆਂ ਪਾਈਪਾਂ ਵੀ ਬੰਦ ਪਈਆਂ ਹਨ ਕਿਉਂਕਿ ਦੋਵੇਂ ਪਾਸੇ ਮਿੱਟੀ ਜੰਮੀ ਪਈ ਹੈ।
ਪੁਲ ਦੇ ਦੋਵੇਂ ਪਾਸੇ ਸੁਰੱਖਿਆ ਲਈ ਬਣੀ ਸੀਮਿੰਟ ਦੀ ਰੇਲਿੰਗ ਵੀ ਖਸਤਾ ਹਾਲਤ ਹੋ ਚੁੱਕੀ ਹੈ ਅਤੇ ਲੋਹੇ ਦੀਆਂ ਪਾਈਪਾਂ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਹਨ ਕਿਉਂਕਿ ਰੰਗ ਰੋਗਨ ਨਾ ਹੋਣ ਕਰਕੇ ਇਨ੍ਹਾਂ ਨੂੰ ਜੰਗਾਲ ਲੱਗਿਆ ਪਿਆ ਹੈ। ਇਸ ਤੋਂ ਇਲਾਵਾ ਪੁਲ ’ਤੇ ਲੱਗੀਆਂ ਸੋਲਰ ਲਾਈਟਾਂ ਵੀ ਪਿਛਲੇ ਕਈ ਸਾਲ ਤੋਂ ਗਾਇਬ ਹੋ ਚੁੱਕੀਆਂ ਹਨ। ਜੇਕਰ ਸਬੰਧਿਤ ਵਿਭਾਗਾਂ ਨੇ ਜਲਦੀ ਹੀ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਬਰਸਾਤਾਂ ਤੋਂ ਪਹਿਲਾਂ ਹੀ ਇਸ ਪੁਲ ਦੀ ਹਾਲਤ ਹੋਰ ਬਦਤਰ ਹੋ ਜਾਵੇਗੀ ਅਤੇ ਪ੍ਰਸ਼ਾਸਨ ਉਦੋਂ ਜਾਗੇਗਾ ਜਦੋਂ ਆਵਾਜਾਈ ਠੱਪ ਹੋ ਜਾਵੇਗੀ।

Advertisement

ਛੇਤੀ ਕਰਵਾਈ ਜਾਵੇਗੀ ਮੁਰੰਮਤ: ਅਧਿਕਾਰੀ

ਇਸ ਸਬੰਧੀ ਲੁਧਿਆਣਾ ਦੇ ਐੱਸਡੀਓ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਜਦੋਂ ਐੱਸਡੀਓ ਨਵਾਂ ਸ਼ਹਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਹੋਣ ਕਾਰਨ ਉਹ ਬਹੁਤ ਰੁੱਝੇ ਹੋਏ ਸਨ, ਇਸ ਲਈ ਉਹ ਇਸ ਕੰਮ ਵੱਲ ਧਿਆਨ ਨਹੀਂ ਦੇ ਸਕੇ ਤੇ ਬਹੁਤ ਜਲਦੀ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਨਾ ਹੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।

Advertisement
Advertisement