ਬਰਤਾਨੀਆ ’ਚ ਸਥਾਨਕ ਚੋਣਾਂ ’ਚ ਸੁਨਕ ਦੀ ਪਾਰਟੀ ਨੂੰ ਹਾਲਤ ਖ਼ਰਾਬ
03:04 PM May 03, 2024 IST
Advertisement
ਲੰਡਨ, 3 ਮਈ
ਬਰਤਾਨੀਆ ਵਿਚ ਸਥਾਨਕ ਚੋਣਾਂ ਅਤੇ ਇਕ ਅਹਿਮ ਸੰਸਦੀ ਜ਼ਿਮਨੀ ਚੋਣ ਵਿਚ ਕੰਜ਼ਰਵੇਟਿਵ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਲੀਡਰਸ਼ਿਪ ਭਾਰੀ ਦਬਾਅ ਵਿਚ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪਾਰਟੀ ਲਈ ਪਿਛਲੇ 40 ਸਾਲਾਂ 'ਚ ਇਹ ਸਭ ਤੋਂ ਖਰਾਬ ਚੋਣ ਨਤੀਜਾ ਹੈ। 'ਲੇਬਰ ਪਾਰਟੀ' ਨੇ 'ਬਲੈਕਪੂਲ ਸਾਊਥ' ਸੰਸਦੀ ਸੀਟ 'ਤੇ ਉਪ ਚੋਣ ਜਿੱਤੀ ਹੈ। ਇਹ ਚੋਣਾਂ ‘ਕੰਜ਼ਰਵੇਟਿਵ ਪਾਰਟੀ’ ਦੇ ਮੈਂਬਰ ਸਕਾਟ ਲੋਇਡ ਬੈਂਟਨ ਦੇ ਅਸਤੀਫੇ ਤੋਂ ਬਾਅਦ ਕਰਵਾਈਆਂ ਗਈਆਂ। ਸੂਤਰਾਂ ਮੁਤਾਬਕ ਹੁਣ ਸੁਨਕ ਨੂੰ ਪਾਰਟੀ ਅੰਦਰਲੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Advertisement
Advertisement
Advertisement