ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਲਸੌਰਾ ਪਿੰਡ ਦੇ ਪਾਰਕ ਦੀ ਹਾਲਤ ਖਸਤਾ

09:04 AM Jul 07, 2024 IST
ਪਲਸੌਰਾ ਦੇ ਖਸਤਾ ਹਾਲ ਪਾਰਕ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।

ਕੁਲਦੀਪ ਸਿੰਘ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 29 ਅਧੀਨ ਆਉਂਦੇ ਪਿੰਡ ਪਲਸੌਰਾ (ਸੈਕਟਰ 55) ਵਿੱਚ ਛੋਟਾ ਪਾਰਕ ਨਰਕ ਦਾ ਰੂਪ ਧਾਰ ਚੁੱਕਾ ਹੈ। ਕਹਿਣ ਨੂੰ ਤਾਂ ਪਾਰਕ ਲੋਕਾਂ ਦੀ ਸੈਰ ਕਰਨ ਲਈ ਅਤੇ ਬੱਚਿਆਂ ਦੇ ਖੇਡਣ ਲਈ ਬਣਾਇਆ ਹੋਇਆ ਹੈ ਪ੍ਰੰਤੂ ਦੇਖਭਾਲ਼ ਅਤੇ ਮੈਂਟੀਨੈਂਸ ਨਾ ਹੋਣ ਕਰਕੇ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪਾਰਕ ਦੇ ਅੰਦਰ ਦਾਖਿਲ ਹੋਣ ਵਾਲਾ ਗੇਟ ਹੀ ਟੁੱਟਿਆ ਹੋਇਆ ਹੈ ਅਤੇ ਬੱਚਿਆਂ ਦੇ ਖੇਡਣ ਵਾਲੇ ਝੂਲੇ ਟੁੱਟ ਚੁੱਕੇ ਹਨ, ਝੂਲਿਆਂ ਦੀਆਂ ਜੜ੍ਹਾਂ ਵਿੱਚ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ ਜੋ ਕਿ ਖੇਡਣ ਦੇ ਕੰਮ ਨਹੀਂ ਆਉਂਦੇ। ਬਜ਼ੁਰਗਾਂ ਦੇ ਬੈਠਣ ਵਾਲੀਆਂ ਕੁਰਸੀਆਂ ਟੁੱਟ ਚੁੱਕੀਆਂ ਹਨ, ਡਸਟਬਿਨ ਗਾਇਬ ਹੋ ਚੁੱਕੇ ਹਨ, ਮਾਲੀ ਦੀ ਅਣਹੋਂਦ ਕਰਕੇ ਪੌਦੇ ਸੁੱਕ ਚੁੱਕੇ ਹਨ। ਸੈਰ ਕਰਨ ਵਾਲਾ ਟਰੈਕ ਵੀ ਟੁੱਟ ਚੁੱਕਾ ਹੈ। ਪਿੰਡ ਵਾਸੀਆਂ ਵਿੱਚ ਮਹਿੰਦਰ ਸਿੰਘ ਠੇਕੇਦਾਰ, ਹਰਦੀਪ ਸਿੰਘ ਬਾਣੀਆ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਜਿਹੜੇ ਪਿੰਡਾਂ ਦੀ ਜ਼ਮੀਨਾਂ ਅਕੁਆਇਰ ਕਰਕੇ ਚੰਡੀਗੜ੍ਹ ਵਸਾਇਆ ਗਿਆ, ਅੱਜ ਉਨ੍ਹਾਂ ਪਿੰਡਾਂ ਦੇ ਲੋਕਾਂ ਦੇ ਰਹਿਣ-ਸਹਿਣ ਵੱਲ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ। ਪਲਸੌਰਾ ਪਿੰਡ ਦਾ ਪਾਰਕ ਵੀ ਇਸੇ ਅਣਦੇਖੀ ਦਾ ਸ਼ਿਕਾਰ ਹੈ। ਦੂਜੇ ਪਾਸੇ ਵਾਰਡ ਨੰਬਰ 29 ਤੋਂ ਇਲਾਕਾ ਕੌਂਸਲਰ ਮੁਨੱਵਰ ਮਸੀਹ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਪਾਰਦ ਦੀ ਹਾਲਤ ਸੁਧਾਰਨ ਬਾਰੇ ਨਗਰ ਨਿਗਮ ਨੂੰ ਬਕਾਇਦਾ ਐਸਟੀਮੇਟ ਵੀ ਤਿਆਰ ਕਰਵਾ ਕੇ ਦਿੱਤਾ ਹੋਇਆ ਹੈ ਅਤੇ ਨਿਗਮ ਕਮਿਸ਼ਨਰ ਨਾਲ ਵੀ ਮੁਲਾਕਾਤ ਕਰਕੇ ਧਿਆਨ ਵਿੱਚ ਲਿਆਂਦਾ ਗਿਆ ਹੈ ਪ੍ਰੰਤੂ ਹਾਲੇ ਨਿਗਮ ਕੋਲ ਫੰਡਾਂ ਦੀ ਘਾਟ ਹੋਣ ਕਰਕੇ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਫੰਡ ਉਪਲਬਧ ਹੋਣ ਉਪਰੰਤ ਜਲਦ ਹੀ ਪਾਰਕ ਦੀ ਹਾਲਤ ਸੁਧਾਰ ਦਿੱਤੀ ਜਾਵੇਗੀ।

Advertisement

Advertisement