ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਨਾਰ-ਏ-ਮੁਕਤਾ ਪਾਰਕ ਦੀ ਹਾਲਤ ਸੁਧਰਨ ਦੀ ਆਸ ਬੱਝੀ

08:45 AM Sep 04, 2024 IST
ਮੁਕਤਸਰ ਵਿਚ ਮੀਨਾਰ-ਏ-ਮੁਕਤਾ ਪਾਰਕ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਰਾਜੇਸ਼ ਤ੍ਰਿਪਾਠੀ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ
ਡਿਪਟੀ ਕਮਿਸ਼ਨਰ ਦਫਤਰ ਦੀ ਕੰਧ ਨਾਲ ਬਣੇ ਮੀਨਾਰ-ਏ-ਮੁਕਤਾ ਪਾਰਕ ਦੀ ਅੰਤਾਂ ਦੀ ਖਸਤਾ ਹਾਲਤ ਸੁਧਰਨ ਦੀ ਉਸ ਵੇਲੇ ਆਸ ਬੱਝ ਗਈ ਜਦੋਂ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਪਾਰਕ ਦਾ ਦੌਰਾ ਕਰਦਿਆਂ ਇਸ ਦੀ ਸਾਫ-ਸਫਾਈ ਅਤੇ ਪੌਦਿਆਂ ਦੀ ਖਸਤਾ ਹਾਲਤ ਵੇਖਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਦੱਸਣਯੋਗ ਹੈ ਕਿ ਇਹ ਪਾਰਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਚਾਲ੍ਹੀ ਮੁਕਤਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਪਾਰਕ ਕੋਟਕਪੂਰਾ-ਬਠਿੰਡਾ ਬਾਈਪਾਸ ਉਪਰ ਡਿਪਟੀ ਕਮਿਸ਼ਨਰ ਦਫਤਰ ਦੇ ਨਾਲ ਲੱਗਦਾ ਹੈ। ਇਸ ਪਾਰਕ ਵਿੱਚ ਸਟੀਲ ਦਾ ਚਾਲੀ ਫੁੱਟ ਉਚਾ ਅਤੇ ਚਾਲੀ ਕੜਿਆਂ ਵਾਲਾ ਇਕ ਸ਼ਾਨਦਾਰ ਨਿਸ਼ਾਨ ਲੱਗਿਆ ਹੈ। ਪਾਰਕ ਦਾ ਨਿਰਮਾਣ ਲਾਲ ਪੱਥਰ ਨਾਲ ਕੀਤਾ ਹੈ ਅਤੇ ਖੂਬਸੂਰਤ ਕਿਆਰੀਆਂ ਬਣਾਈਆਂ ਹਨ। ਪਾਰਕ ਦੀ ਸੰਭਾਲ ਦਾ ਜ਼ਿੰਮਾ ਮਾਰਕਫੈੱਡ ਨੂੰ ਦਿੱਤਾ ਗਿਆ ਹੈ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਪਾਰਕ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇਸ ਸਬੰਧ ’ਚ ਸ਼ਹਿਰ ਵਾਸੀਆਂ ਵੱਲੋਂ ਅਕਸਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਸਨ। ਅੱਜ ਡਿਪਟੀ ਕਮਿਸ਼ਨਰ ਨੇ ਖੁਦ ਪਾਰਕ ਦਾ ਦੌਰਾ ਕਰਦਿਆਂ ਸਭ ਕੁਝ ਅੱਖੀਂ ਵੇਖਿਆ ਕਿ ਕਿਆਰੀਆਂ ਫੁੱਲਾਂ ਦੀ ਥਾਂ ਘਾਹ-ਫੂਸ ਨਾਲ ਭਰੀਆਂ ਪਈਆਂ ਹਨ। ਚਾਰ ਦੀਵਾਰ ਟੁੱਟੀ ਹੋਈ ਹੈ। ਪਿੱਲਰਾਂ ’ਚ ਤਰੇੜਾਂ ਹਨ। ਉਨ੍ਹਾਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਨੂੰ ਤੁਰੰਤ ਘਾਹ-ਫੂਸ ਦੀ ਕਟਾਈ ਕਰਵਾਉਣ ਅਤੇ ਜ਼ਿਲ੍ਹਾ ਮੈਨੇਜਰ ਮਾਰਕਫੈਡ ਨੂੰ ਇਸਦੀ ਦੇਖ-ਰੇਖ ਅਤੇ ਸਾਫ-ਸਫਾਈ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ ਹੈ। ਇਸ ਮੌਕੇ ਐੱਸਡੀਐੱਮ ਬਲਜੀਤ ਕੌਰ, ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ, ਈਓ ਮੁਕੇਸ਼ ਸਿੰਗਲਾ ਤੇ ਹੋਰ ਮੌਜੂਦ ਸਨ।

Advertisement

Advertisement