For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੀਆਂ ਡੇਅਰੀਆਂ ਵਾਲੀਆਂ ਕਲੋਨੀਆਂ ਵਿੱਚ ਹਾਲਤ ਬਦਤਰ

08:02 AM Jun 12, 2024 IST
ਦਿੱਲੀ ਦੀਆਂ ਡੇਅਰੀਆਂ ਵਾਲੀਆਂ ਕਲੋਨੀਆਂ ਵਿੱਚ ਹਾਲਤ ਬਦਤਰ
Advertisement

ਪੱਤਰ ਪ੍ਰੇਰਕ
ਨਵੀਂ ਦਿਲੀ, 11 ਜੂਨ
ਇੱਥੇ ਸਥਿਤ ਨੌਂ ਡੇਅਰੀਆਂ ਵਾਲੀਆਂ ਕਲੋਨੀਆਂ ਵਿਚ ਹਾਲਤ ਬਦਤਰ ਬਣੀ ਹੋਈ ਹੈ ਤੇ ਇਥੇ ਦੇ ਪਸ਼ੂ ਪਾਲਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਹ ਡੇਅਰੀਆਂ ਘੋਗਾ, ਗਾਜ਼ੀਪੁਰ, ਕਕਰੋਲਾ ਡੇਅਰੀ, ਨੰਗਲੀ ਡੇਅਰੀ, ਝੜੌਦਾ ਡੇਅਰੀ, ਸ਼ਾਹਬਾਦ ਦੌਲਤਪੁਰ ਡੇਅਰੀ, ਮਦਨਪੁਰ ਖਾਦਰ ਤੇ ਮਸੂਦਪੁਰ ਡੇਅਰੀ ਖੇਤਰ ਹਨ ਜਿਥੇ ਦਿੱਲੀ ਨਗਰ ਨਿਗਮ ਨੇ ਡੇਅਰੀਆਂ ਲਈ ਸਹੂਲਤਾਂ ਦੇਣੀਆਂ ਸਨ। ਸੁਨੇਨਾ ਸਿੱਬਲ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਐਕਟਿੰਗ ਜਸਟਿਸ ਮਨਮੋਹਨ ਤੇ ਜਸਟਿਸ ਪ੍ਰੀਤਮ ਸਿੰਘ ਅਰੋੜਾ ਦੇ ਬੈਂਚ ਨੇ ਕਿਹਾ ਕਿ ਡੇਅਰੀਆਂ ਦੀਆਂ ਹਾਲਤਾਂ ਜਨਤਕ ਸਿਹਤ ਉਪਰ ਮਾੜਾ ਪ੍ਰਭਾਵ ਦਰਸਾਉਂਦੀਆਂ ਹਨ ਤੇ ਗਾਜ਼ੀਪੁਰ ਭਲਸਵਾ ਡੇਅਰੀ ਕਲੋਨੀ ਨੂੰ ਸੈਨੇਟਰੀ ਲੈਂਡਫਿਲ ਤੋਂ ਦੂਰ ਬਦਲਵੀਂ ਥਾਂ ਤਬਦੀਲ ਕਰਨ ਲਈ ਢਿੱਲ ਵਰਤੀ ਜਾ ਹੈ। ਉਨ੍ਹਾਂ ਦੱਸਿਆ ਕਿ ਕਲੋਨੀਆਂ ਵਿਚ ਢੁਕਵੀਂਆਂ ਸਹੂਲਤਾਂ ਦੀ ਘਾਟ ਹੈ। ਐੱਮਸੀਡੀ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਲੋਕਾਂ ਦੀ ਸਿਹਤ ਤੇ ਦੁਧਾਰੂ ਪਸ਼ੂਆਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਹੈ। ਦੋਵਾਂ ਡੇਅਰੀਆਂ ਦੇ ਇਲਾਕੇ ਦੁਆਲੇ ਕੰਡਿਆਲੀ ਤਾਰ ਲਾਉਣ ਵਿੱਚ ਵੀ ਢਿਲ ਵਰਤੀ ਗਈ ਹੈ। ਇਹ ਤਾਰ ਪਸ਼ੂਆਂ ਨੂੰ ਕੂੜਾ ਘਰਾਂ ਵਿੱਚ ਜਾਣ ਤੋਂ ਰੋਕਣ ਲਈ ਲਾਈ ਜਾਣੀ ਸੀ। ਦਿੱਲੀ ਸਰਕਾਰ ਮੁਤਾਬਕ ਘੋਗਾ ਡੇਅਰੀ ਵਿੱਚ 773 ਪਲਾਟ ਅਲਾਟ ਨਹੀਂ ਕੀਤੇ ਜਾ ਸਕੇ ਤੇ 1081 ਪਲਾਟ ਅਣਵਰਤੇ ਪਏ ਹਨ। ਗਾਜ਼ੀਪੁਰ ਤੇ ਭਲਸਵਾ ਕੂੜਾ ਸਥਾਨਾਂ ਤੋਂ ਡੇਅਰੀਆਂ ਤਬਦੀਲ ਕਰਕੇ ਘੋਗਾ ਡੇਅਰੀ ਤਕ ਲੈ ਜਾਣ ਦੀ ਯੋਜਨਾ ਵੀ ਸਿਰੇ ਨਹੀਂ ਚੜ੍ਹੀ ਕਿਉਂਕਿ ਘੋਗਾ ਤੇ ਦੋਨਾਂ ਪਹਾੜਨੁਮਾ ਕੂੜਾ ਘਰਾਂ ਦਰਮਿਆਨ ਜ਼ਿਆਦਾ ਦੂਰੀ ਵੀ ਕਾਰਨ ਬਣੀ ਹੈ।

Advertisement

Advertisement
Author Image

joginder kumar

View all posts

Advertisement
Advertisement
×