ਪਾਬੰਦੀਸ਼ੁਦਾ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਆਈ ਖੇਤੀ ਵਿਭਾਗ ਦੇ ਅੜਿੱਕੇ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ.ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਵੱਲੋਂ ਪਾਬੰਦੀਸ਼ੁਦਾ ਕੀਟਨਾਸ਼ਕ ਦੀ ਵਿਕਰੀ ਕਰਨ ਵਾਲੀ ਕੰਪਨੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਮਿਲ ਕੈਮੀਕਲ ਇੰਡਸਟ੍ਰੀਜ਼ ਪ੍ਰਾਈਵੇਟ ਲਿਮਟਿਡ, ਬਲਰਾਜ ਕੰਪਲੈਕਸ-2, ਗੋਦਾਮ ਨੰਬਰ 2 .ਅਤੇ 3, ਜਰਖੜ ਰੋਡ, ਪਿੰਡ ਜਰਖੜ, ਜ਼ਿਲ੍ਹਾ ਲੁਧਿਆਣਾ ਸਬੰਧੀ ਸੂਚਨਾ ਮਿਲਣ ਤੇ ਕੰਪਨੀ ਦੇ ਵਿਕਰੀ ਕੇਂਦਰ-ਕਮ-ਗੁਦਾਮ ਦੀ ਚੈਕਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਕੀਟਨਾਸ਼ਕ ਗਲਤ ਪਾਇਆ ਗਿਆ ਜੋ ਕਿ ਪੰਜਾਬ ਰਾਜ ਅੰਦਰ ਪਾਬੰਦੀਸ਼ੁਦਾ ਹੈੈ। ਕੰਪਨੀ ਵੱਲੋਂ ਕਿਸਾਨਾਂ ਨੂੰ ਮਹਿੰਗੇ ਭਾਅ ਵੇਚੀ ਜਾ ਰਹੀ ਦਵਾਈ ਸਾਲ 2018 ਤੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵੇਚਣ ’ਤੇ ਪੂਰਨ ਪਾਬੰਦੀ ਹੈ। ਸੋ, ਕੰਪਨੀ ਦੇ ਜ਼ਿੰਮੇਵਾਰ ਵਿਅਕਤੀ ਸੁਕੇਤੂ ਦੋਸ਼ੀ, ਅਨਿਲ ਕੁਮਾਰ, ਹਜ਼ਾਰੀ ਲਾਲ ਜੈਨ, ਜਗਦੀਪ ਸਿੰਘ, ਵਨਿੋਦ ਸ਼ਾਹ ਅਤੇ ਬਿਮਲ ਦੀਪਕ ਸ਼ਾਹ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡਾਇਰੈਕਟਰ ਖੇਤੀਬਾੜੀ ਡਾ.ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਦੀ ਰਾਖੀ ਲਈ ਵਿਭਾਗ ਵਚਨਬੱਧ ਹੈ ਅਤੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਅਤੇ ਕਾਨੂੰਨ ਦੀ ਬਰਖ਼ਿਲਾਫ਼ੀ ਬਰਦਾਸ਼ਤ ਨਹੀ ਕੀਤੀ ਜਾਵੇਗੀ।