ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਮਿਊਨਿਟੀ ਹੈਲਥਾਂ ਅਫ਼ਸਰਾਂ ਨੇ ਐੱਸਐੱਮਓ ਨੂੰ ਦਿੱਤਾ ਮੰਗ ਪੱਤਰ ਦਿੱਤਾ

06:46 AM Jun 30, 2024 IST
ਐੱਸਐੱਮਓ ਭਰਤਗੜ੍ਹ ਨੂੰ ਮੰਗ ਪੱਤਰ ਦਿੰਦੇ ਹੋਏ ਸੀਐੱਚਓਜ਼।

ਜਗਮੋਹਨ ਸਿੰਘ
ਘਨੌਲੀ, 29 ਜੂਨ
ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਡਾਇਰੈਕਟਰ ਸਿਹਤ ਵਿਭਾਗ ਦੇ ਨਾਂ ’ਤੇ ਐੱਸਐੱਮਓ ਭਰਤਗੜ੍ਹ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਰਾਹੀਂ ਸੀਐੱਚਓਜ਼ ਨੇ ਦੱਸਿਆ ‌ਕਿ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਉਹ ਸਮੇਂ ਸਮੇਂ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ, ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹੁਣ ਡਾਇਰੈਕਟਰ ਸਿਹਤ ਭਲਾਈ ਰਾਹੀਂ ਜੋ ਨਵਾਂ ਇਨਸੈਂਟਿਵ ਪ੍ਰੋਫਾਰਮਾ ਜਾਰੀ ਕੀਤਾ ਗਿਆ ਹੈ, ਉਸ ਰਾਹੀਂ ਸੀਐੱਚਓਜ਼ ਦੇ ਟਾਰਗੇਟ ਵਿਚ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ, ਜੋ ਇਕੱਲੇ ਸੀਐੱਚਓ ਲਈ ਪੂਰਾ ਕਰਨਾ ਮੁਸ਼ਕਲ ਹੈ। ਉਨ੍ਹਾਂ ਮੰਗਾਂ ਵੱਲ ਧਿਆਨ ਨਾ ਦੇਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਡਾ. ਕੁਨਾਲ, ਡਾ. ਬਿਕਰਮ, ਸੀਐੱਚਓ ਨਵਰੀਤ ਕੌਰ, ਸੀਐੱਚਓ ਤਰਜਿੰਦਰ ਕੌਰ, ਸੀਐੱਚਓ ਕਿਰਨਜੋਤ ਕੌਰ, ਸੀਐੱਚਓ ਕਵਿਤਾ, ਸੀਐੱਚਓ ਮੀਣਾ, ਸੀਐੱਚਓ ਰਾਜਪਾਲ, ਸੀਐੱਚਓ ਗੁਰਪ੍ਰੀਤ ਕੌਰ ਸਣੇ ਬਲਾਕ ਭਰਤਗੜ੍ਹ ਅਧੀਨ ਕੰਮ ਕਰਦੇ ਸਮੂਹ ਸੀਐੱਚਓ ਡਾਕਟਰ ਹਾਜ਼ਰ ਸਨ।

Advertisement

Advertisement
Advertisement