For the best experience, open
https://m.punjabitribuneonline.com
on your mobile browser.
Advertisement

ਸਾਂਝੇ ਮੋਰਚੇ ਨੇ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ

06:50 PM Jun 29, 2023 IST
ਸਾਂਝੇ ਮੋਰਚੇ ਨੇ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ
Advertisement

ਖੇਤਰੀ ਪ੍ਰਤੀਨਿਧ

Advertisement

ਬਰਨਾਲਾ, 28 ਜੂਨ

Advertisement

ਇੱਥੇ ਪੱਤੀ ਰੋਡ ‘ਤੇ ਰਹਿੰਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਬੈਂਕ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਰਵਾਈ ਜਾ ਰਹੀ ਕੁਰਕੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਅਧਾਰਿਤ ਗਠਿਤ ‘ਕੁਰਕੀ ਰੋਕੋ ਸਾਂਝੇ ਮੋਰਚੇ’ ਨੇ ਅੱਜ ਘਰ ਅੱਗੇ ਡਟ ਕੇ ਰੁਕਵਾ ਦਿੱਤੀ। ਜਾਣਕਾਰੀ ਅਨੁਸਾਰ ਆਈਡੀਬੀਆਈ ਬੈਂਕ ਵੱਲੋਂ ਘਰ ਦੀ ਕੁਰਕੀ ਲਈ ਗਰੀਬ ਪਰਿਵਾਰ ਨੂੰ ਨੋਟਿਸ ਭੇਜਿਆ ਹੋਇਆ ਸੀ, ਪਰ ਜਨਤਕ ਰੋਹ ਨੂੰ ਭਾਂਪਦਿਆਂ ਕੁਰਕੀ ਟੀਮਾਂ ਅੱਜ ਵੀ (ਤੀਸਰੀ ਵਾਰ) ਮੌਕੇ ‘ਤੇ ਨਾ ਬਹੁੜੀਆਂ। ਇਸ ਦੌਰਾਨ ਲੋਕ ਪੱਖੀ ਗਾਇਕ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਆਰੰਭ ਹੋਏ ਇਸ ਧਰਨੇ ਨੂੰ ਸੰਬੋਧਨ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾ. ਲਾਭ ਸਿੰਘ ਅਕਲੀਆ, ਸੀਪੀਆਈ ਦੇ ਜ਼ਿਲ੍ਹਾ ਪ੍ਰਧਾਨ ਕਾ. ਖੁਸ਼ੀਆ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਕਾ. ਮੱਖਣ ਸਿੰਘ ਰਾਮਗੜ੍ਹ ਨੇ ਕੀਤਾ। ਉਨ੍ਹਾਂ ਕਿਹਾ ਕਿਹਾ ਕਿ ਘਰ ਦੇ ਮਾਲਕ ਮਜ਼ਦੂਰ ਬਸੰਤ ਕੁਮਾਰ ਵੱਲੋਂ ਸੰਨ 2010 ਵਿੱਚ ਆਈਡੀਬੀਆਈ ਬੈਂਕ ਪਾਸੋਂ ਵਿਖੇ 9 ਲੱਖ ਦੇ ਕਰੀਬ ਕਰਜ਼ ਲਿਆ ਗਿਆ ਸੀ ਤੇ ਵਿਆਜ/ਖਰਚਿਆਂ ਸਮੇਤ ਬਣੀ ਰਕਮ ‘ਚੋਂ ਕਰੀਬ ਸਾਢੇ 11 ਲੱਖ ਵਾਪਸੀ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੰਨ 2020 ‘ਚ ਬਸੰਤ ਕੁਮਾਰ ਦੀ ਮੌਤ ਹੋ ਗਈ। ਆਮਦਨ ਦਾ ਵਸੀਲਾ ਵੀ ਖਤਮ ਹੋ ਗਿਆ। ਪਰ ਫਿਰ ਵੀ ਬੈਂਕ ਵੱਲੋਂ ਗਰੀਬ ਦੇ ਘਰ ਦੀ ਕੁਰਕੀ ਕੀਤੀ ਜਾ ਰਹੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਮਨਜੀਤ ਰਾਜ ਤੇ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਗਰੀਬ ਦੇ ਘਰ ਦੀ ਕੁਰਕੀ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ।

Advertisement
Tags :
Advertisement