ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਦੁਆਰਾ ਸੁੱਖ ਸਾਗਰ ਦੀ ਕਮੇਟੀ ਨੇ ਕੁਸ਼ਤੀ ਮੁਕਾਬਲੇ ਕਰਵਾਏ

10:30 AM Jul 15, 2024 IST
ਸਮਾਗਮ ਦੌਰਾਨ ਜੇਤੂ ਪਹਿਲਵਾਨਾਂ ਨਾਲ ਪ੍ਰਬੰਧਕ।

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 14 ਜੁਲਾਈ
ਗੁਰਦੁਆਰਾ ਸੁੱਖ ਸਾਗਰ ਭੋਗੀਵਾਲ ਵਿਖੇ ਬਾਵਾ ਬੀਰਮ ਦਾਸ, ਬਾਵਾ ਪੂਰਨ ਦਾਸ ਅਤੇ ਸੰਤ ਬਲਵੰਤ ਸਿੰਘ ਸਿੱਧਸਰ ਸਿਹੌੜਾ ਵਾਲਿਆਂ ਦੀ ਯਾਦ ਵਿੱਚ ਤਿੰਨ ਰੋਜ਼ਾ ਧਾਰਮਿਕ ਸਮਾਗਮ ’ਚ ਅਖੰਡ ਪਾਠ ਦੇ ਭੋਗ ਉਪਰੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਸਮਾਗਮ ਦੇ ਦੂਸਰੇ ਦਿਨ ਪੰਜਾਬ ਓਪਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਕੁਸ਼ਤੀਆਂ ਦੀ ਸ਼ੁਰੂਆਤ ਹਰਜਿੰਦਰ ਸਿੰਘ ਮੰਝਪੁਰ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਬਲਜੀਤ ਦਾਸ, ਸੰਤ ਏਕਮ ਸਿੰਘ, ਸੰਤ ਝੰਡਾ ਸਿੰਘ, ਸੰਤ ਈਸ਼ਰ ਸਿੰਘ ਤੇ ਸੰਤ ਬਲਜੀਤ ਸਿੰਘ ਨੇ ਕਰਵਾਈ। ਪਟਵਾਰੀ ਦੀਦਾਰ ਸਿੰਘ ਨੇ ਦੱਸਿਆ ਕਿ ਪੰਜਾਬ ਕੇਸਰੀ ਮੁਕਾਬਲੇ ਲਈ 30 ਪਹਿਲਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਜਸਪੂਰਨ ਸਿੰਘ ਮੁੱਲਾਂਪੁਰ ਨੇ ਪਹਿਲਾ, ਸੰਦੀਪ ਖੰਨਾ (ਭਗਤਾ ਭਾਈ) ਨੇ ਦੂਜਾ , ਗੁਰਦੇਸ਼ਵਰ ਤਰਨਤਾਰਨ ਨੇ ਤੀਜਾ, ਕਰਨਦੀਪ ਪੀ.ਏ.ਪੀ. ਨੇ ਤੀਜਾ ਸਥਾਨ ਹਾਸਲ ਕੀਤਾ, ਸਿਤਾਰੇ ਪੰਜਾਬ ਦੇ 70 ਕਿਲੋ ਭਾਰ ਵਰਗ ਮੁਕਾਬਲਿਆਂ ਵਿੱਚ 42 ਪਹਿਲਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਸਾਹਿਲ ਯਾਦਵ ਰੋਪੜ ਨੇ ਪਹਿਲਾ, ਕਰਨਵੀਰ ਸਿੰਘ ਪਟਿਆਲਾ ਨੇ ਦੂਜਾ, ਰਾਜ ਕਰਨ ਪਟਿਆਲਾ ਨੇ ਤੀਜਾ ਅਤੇ ਪਰਮਿੰਦਰ ਯਾਦਵ ਰੋਪੜ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ, ਜਸਪੂਰਨ ਸਿੰਘ ਮੁੱਲਾਂਪੁਰ ਅਤੇ ਹਰਦੀਪ ਸਿੰਘ ਪਟਵਾਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Advertisement

Advertisement
Advertisement