For the best experience, open
https://m.punjabitribuneonline.com
on your mobile browser.
Advertisement

ਮਹੂਆ ਨੂੰ ਅਯੋਗ ਠਹਿਰਾਉਣ ਦੀ ਸਿਫਾਰਿਸ਼ ਕਰ ਸਕਦੀ ਹੈ ਕਮੇਟੀ

07:50 AM Nov 09, 2023 IST
ਮਹੂਆ ਨੂੰ ਅਯੋਗ ਠਹਿਰਾਉਣ ਦੀ ਸਿਫਾਰਿਸ਼ ਕਰ ਸਕਦੀ ਹੈ ਕਮੇਟੀ
Advertisement

ਨਵੀਂ ਦਿੱਲੀ, 8 ਨਵੰਬਰ
ਲੋਕ ਸਭਾ ਦੀ ਸਦਾਚਾਰ ਕਮੇਟੀ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਲੱਗੇ ‘ਸਵਾਲ ਬਦਲੇ ਨਗ਼ਦੀ’ ਦੇੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਵੀਰਵਾਰ ਨੂੰ ਬੈਠਕ ਕਰੇਗੀ। ਅਜਿਹੇ ਸੰਕੇਤ ਮਿਲੇ ਹਨ ਕਿ ਕਮੇਟੀ ਸਪੀਕਰ ਓਮ ਬਿਰਲਾ ਨੂੰ ਸੌਂਪੀ ਜਾਣ ਵਾਲੀ ਆਪਣੀ ਰਿਪੋਰਟ ਵਿੱਚ ਮੋਇਤਰਾ ਖਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕਰ ਸਕਦੀ ਹੈ ਜਦੋਂਕਿ (ਕਮੇਟੀ ’ਚ ਸ਼ਾਮਲ) ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਆਪਣਾ ਵਿਰੋਧ ਦਰਜ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਦਾਚਾਰ ਕਮੇਟੀ ਵੱਲੋਂ ਮਹੂਆ ਨੂੰ ਸੰਸਦ ਤੋਂ ਅਯੋਗ ਠਹਿਰਾਉਣ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਇਸ 15 ਮੈਂਬਰੀ ਕਮੇਟੀ ਵਿੱਚ ਭਾਜਪਾ ਦੇ ਸੱਤ, ਕਾਂਗਰਸ ਦੇ ਤਿੰਨ ਤੇ ਇਕ ਇਕ ਮੈਂਬਰ ਬਸਪਾ, ਸ਼ਿਵ ਸੈਨਾ, ਵਾਈਐੱਸਆਰਸੀਪੀ, ਸੀਪੀਆਈ(ਐੱਮ) ਤੇ ਜੇਡੀਯੂ ਦਾ ਹੈ। ਵਿਰੋਧੀ ਧਿਰ ਵਿਚਲੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ ਖਰੜਾ ਰਿਪੋਰਟ ਕਮੇਟੀ ਮੈਂਬਰਾਂ ’ਚ ਸਰਕੁਲੇਟ ਕੀਤੀ ਜਾ ਚੁੱਕੀ ਹੈ। ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਇਸ ਦੇ ਮੈਂਬਰ ਐੱਨ.ਉੱਤਮ ਕੁਮਾਰ ਰੈੱਡੀ ਤੇ ਵੀ.ਵੈਤੀਲਿੰਗਮ ਆਪਣਾ ਵਿਰੋਧ ਦਰਜ ਕਰਨਗੇ। ਨਲਗੌਂਡਾ ਤੋਂ ਸੰਸਦ ਮੈਂਬਰ ਰੈੱਡੀ ਨੇ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੂੰ ਪੱਤਰ ਲਿਖ ਕੇ ਵੀਰਵਾਰ ਦੀ ਤਜਵੀਜ਼ਤ ਮੀਟਿੰਗ ਮੁਲਤਵੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਰੈੱਡੀ ਨੇ ਕਿਹਾ ਕਿ ਉਨ੍ਹਾਂ 9 ਨਵੰਬਰ ਨੂੰ ਤਿਲੰਗਾਨਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨੀ ਹੈ। ਬਸਪਾ ਮੈਂਬਰ ਕੁੰਵਰ ਦਾਨਿਸ਼ ਅਲੀ ਵੱਲੋਂ ਵੀ ਆਪਣਾ ਵਿਰੋਧ ਦਰਜ ਕੀਤੇ ਜਾਣ ਦੀ ਤਿਆਰੀ ਹੈ। ਦੱਸ ਦੇਈਏ ਕਿ ਸਦਾਚਾਰ ਕਮੇਟੀ ਦੀ 2 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਇਹ ਕਹਿੰਦਿਆਂ ਵਾਕਆਊਟ ਕੀਤਾ ਸੀ ਕਿ ਕਮੇਟੀ ਮੁਖੀ ਵਿਨੋਦ ਸੋਨਕਰ ਨੇ ਮੋਇਤਰਾ ਨੂੰ ਉਸ ਦੀ ਯਾਤਰਾ, ਹੋਟਲ ’ਚ ਠਹਿਰਾਅ ਤੇ ਟੈਲੀਫੋਨ ਕਾਲਾਂ ਬਾਰੇ ਨਿੱਜੀ ਅਤੇ ਗੈਰਵਾਜਬ ਸਵਾਲ ਕੀਤੇ ਸਨ। -ਪੀਟੀਆਈ

Advertisement

ਲੋਕਪਾਲ ਨੇ ਸੀਬੀਆਈ ਜਾਂਚ ਦੇ ਦਿੱਤੇ ਹੁਕਮ: ਦੂਬੇ

ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅੱਜ ਦਾਅਵਾ ਕੀਤਾ ਹੈ ਕਿ ਲੋਕਪਾਲ ਨੇ ‘ਸਵਾਲ ਬਦਲੇ ਨਗ਼ਦੀ’ ਮਾਮਲੇ ਵਿੱਚ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਖਿਲਾਫ਼ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਮੋਇਤਰਾ ਨੇ ਕਿਹਾ ਕਿ ਸੀਬੀਆਈ ਨੂੰ ਪਹਿਲਾਂ ਕਥਤਿ ਕੋਲਾ ਘੁਟਾਲੇ ਦੀ ਜਾਂਚ ਨੂੰ ਲੈ ਕੇ ਅਡਾਨੀ ਸਮੂਹ ਖਿਲਾਫ਼ ਐੱਫਆਈਆਰ ਦਰਜ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਭਾਜਪਾ ਸੰਸਦ ਮੈਂਬਰ ਨੇ ਮੋਇਤਰਾ ’ਤੇ ਦੋਸ਼ ਲਾਇਆ ਸੀ ਕਿ ਟੀਐੈੱਮਸੀ ਆਗੂ ਨੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਵੱਲੋਂ ਮਿਲੇ ਤੋਹਫ਼ਿਆਂ ਦੇ ਬਦਲੇ ਅਡਾਨੀ ਸਮੂਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਲਈ ਲੋਕ ਸਭਾ ਵਿੱਚ ਸਵਾਲ ਪੁੱਛੇ ਸਨ। ਹਾਲ ਦੀ ਘੜੀ ਇਹ ਮਾਮਲਾ ਲੋਕ ਸਭਾ ਦੀ ਸਦਾਚਾਰ ਕਮੇਟੀ ਦੇ ਵਿਚਾਰਧੀਨ ਹੈ। ਮੋਇਤਰਾ ਨੇ ‘ਸਵਾਲ ਬਦਲੇ ਨਗ਼ਦੀ’ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਦੂਬੇ ਨੇ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਮੇਰੀ ਬਾਕੀ ਸਫਾ 5 »

Advertisement

Advertisement
Author Image

sukhwinder singh

View all posts

Advertisement