For the best experience, open
https://m.punjabitribuneonline.com
on your mobile browser.
Advertisement

ਕਮਿਸ਼ਨਰ ਵੱਲੋਂ ਖਾਪੜਖੇੜੀ ਟਰੀਟਮੈਂਟ ਪਲਾਂਟ ਦਾ ਦੌਰਾ

07:20 AM Mar 08, 2024 IST
ਕਮਿਸ਼ਨਰ ਵੱਲੋਂ ਖਾਪੜਖੇੜੀ ਟਰੀਟਮੈਂਟ ਪਲਾਂਟ ਦਾ ਦੌਰਾ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 7 ਮਾਰਚ
ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਐੱਸਈ ਸੰਦੀਪ ਸਿੰਘ, ਐਕਸੀਅਨ ਮਨਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਨਾਲ ਖਾਪੜਖੇੜੀ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਸੀਵਰੇਜ ਦੇ ਸਹੀ ਵਹਾਅ ਦੀ ਜਾਂਚ ਕਰਨ ਲਈ ਬਟਾਲਾ ਰੋਡ ਅਤੇ ਮੋਹਕਮਪੁਰਾ ਵਿੱਚ ਵਿਚਕਾਰਲੇ ਪੰਪਿੰਗ ਸਟੇਸ਼ਨਾਂ ਦੀ ਵੀ ਜਾਂਚ ਕੀਤੀ। ਕਮਿਸ਼ਨਰ ਨੇ ਦੱਸਿਆ ਕਿ ਕਈ ਜਨਤਕ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਆ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੌਂਸਾਬਾਦ, ਖਾਪੜਖੇੜੀ ਵਿੱਚ ਸਾਰੇ ਐਸ.ਟੀ.ਪੀਜ਼ ਦੀ ਜਾਂਚ ਕੀਤੀ ਅਤੇ ਟਰੀਟਮੈਂਟ ਪਲਾਂਟਾਂ ਦੀਆਂ ਸਾਰੀਆਂ ਮੋਟਰਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕੰਪਨੀ ਨੂੰ ਹਦਾਇਤਾਂ ਜਾਰੀ ਕੀਤੀਆਂ। ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ ਦੀ ਸਫਾਈ ਲਈ ਸੁਪਰ ਸੱਕਰ ਮਸ਼ੀਨਾਂ ’ਤੇ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ, ਪਰ ਅੱਜ ਉਨ੍ਹਾਂ ਖੁਦ ਬਟਾਲਾ ਰੋਡ ਤੇ ਮੋਹਕਮਪੁਰਾ ’ਤੇ ਸਥਿਤ ਇੰਟਰਮੀਡੀਏਟ ਪੰਪਿੰਗ ਸਟੇਸ਼ਨਾਂ ਅਤੇ ਮੁੱਖ ਸੜਕਾਂ ’ਤੇ ਪਏ ਮੈਨਹੋਲਾਂ ਦੀ ਚੈਕਿੰਗ ਕੀਤੀ। ਉਨ੍ਹਾਂ ਓ.ਐਂਡ.ਐੱਮ ਦੇ ਅਧਿਕਾਰੀਆਂ ਨੂੰ ਕੰਪਨੀ ਦੇ ਖਰਚੇ ’ਤੇ ਸਾਰੀਆਂ ਮੋਟਰਾਂ ਦੀ ਮੁਰੰਮਤ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਅਤੇ ਭਰੋਸਾ ਦਿੱਤਾ ਹੈ ਕਿ ਸਾਰੀਆਂ ਮੋਟਰਾਂ ਇੱਕ-ਦੋ ਦਿਨਾਂ ਵਿੱਚ ਤਿਆਰ ਹੋ ਜਾਣਗੀਆਂ।

Advertisement

Advertisement
Author Image

joginder kumar

View all posts

Advertisement
Advertisement
×