ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਵਣ ਕਵੀ ਦਰਬਾਰ ਵਿਚ ਕਵੀਆਂ ਨੇ ਬੰਨ੍ਹਿਆ ਰੰਗ

07:13 AM Jul 07, 2023 IST
ਲੋਕ ਸਾਹਿਤ ਸੰਗਮ ਵਿੱਚ ‘ਧੁੱਪ ਨਾਲ ਰੁੱਸੀ ਚਾਂਦਨੀ’ ਰੀਲੀਜ਼ ਕਰਦੇ ਸਾਹਿਤਕਾਰ। -ਫ਼ੋਟੋ :ਮਿੱਠਾ

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 6 ਜੁਲਾਈ
ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਡਾ. ਅਮਰਜੀਤ ਕੌਂਕੇ, ਡਾ. ਹਰਜੀਤ ਸਿੰਘ ਸੱਧਰ, ਡਾ. ਗੁਰਵਿੰਦਰ ਅਮਨ ਤੇ ਨਵਦੀਪ ਮੁੰਡੀ ਦੀ ਪ੍ਰਧਾਨਗੀ ਹੇਠ ਹੋਈ। ਸਮਾਗਮ ਵਿੱਚ ਅਮਰੀਕਾ ਰਹਿੰਦੀ ਲੇਖਕਾ ਸੁਧਾ ਓਮ ਢੀਂਗਰਾ ਦੀ ਕਵਿਤਾ ਦੀ ਪੁਸਤਕ ‘ਧੁੱਪ ਨਾਲ ਰੁਸੀ ਚਾਂਦਨੀ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਦਾ ਅਨੁਵਾਦ ਪੰਜਾਬੀ ਅਤੇ ਹਿੰਦੀ ਦੇ ਕਵੀ ਡਾ. ਅਮਰਜੀਤ ਕਾਉਂਕੇ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਕਵੀਆਂ ਅਤੇ ਲੇਖਕਾਂ ਨੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਕੁਲਵੰਤ ਜੱਸਲ ਦੇ ਗੀਤ ‘ਜੇ ਐਸ਼ਾਂ ਕਰਨੀਆਂ ਨੇ ਤਾਂ ਮਿੱਤਰਾ ਬਣਜਾ ਤੂੰ ਵੀ ਬਾਬਾ’ ਨੇ ਚੰਗਾ ਰੰਗ ਬੰਨ੍ਹਿਆ। ਡਾ. ਅਮਰਜੀਤ ਕਾਉਂਕੇ ਨੇ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਸਾਹਿਤਕਾਰ ਹਰਦੀਪ ਸਭਰਵਾਲ ਆਦਿ ਮੌਜੂਦ ਸਨ।

Advertisement

Advertisement
Tags :
ਸਾਵਣਕਵੀਆਂਦਰਬਾਰਬੰਨ੍ਹਿਆ
Advertisement