ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਲਿਜੀਅਮ ਨੇ ਦਿੱਲੀ ਦੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ’ਚ ਨਿਯੁਕਤ ਕਰਨ ਦੀ ਕੀਤੀ ਸਿਫਾਰਿਸ਼: ਸੂਤਰ

09:48 PM Nov 28, 2024 IST
ਨਵੀਂ ਦਿੱਲੀ, 28 ਨਵੰਬਰਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਤੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਨੂੰ ਸੰਭਾਵਿਤ ਤੌਰ ’ਤੇ ਸਿਖਰਲੀ ਅਦਾਲਤ ਵਿੱਚ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ।
Advertisement

ਸੁਪਰੀਮ ਕੋਰਟ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਹਾਲ ਹੀ ਵਿੱਚ ਮੀਟਿੰਗ ਕੀਤੀ ਅਤੇ ਸੁਪਰੀਮ ਕੋਰਟ ਦੇ ਜੱਜ ਲਈ ਜਸਟਿਸ ਮਨਮੋਹਨ ਦੇ ਨਾਮ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ। ਇਸ ਕੌਲਿਜੀਅਮ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ, ਜਸਟਿਸ ਹਰਿਕੇਸ਼ ਰੌਏ ਅਤੇ ਜਸਟਿਸ ਏਐੱਸ ਓਕਾ ਸ਼ਾਮਲ ਹਨ।

ਸੁਪਰੀਮ ਕੋਰਟ ਵਿੱਚ ਫਿਲਹਾਲ ਸੀਜੀਆਈ ਸਣੇ 32 ਜੱਜ ਹਨ। ਸਿਖਰਲੀ ਅਦਾਲਤ ਵਿੱਚ ਮਨਜ਼ੂਰ ਜੱਜਾਂ ਦੀ ਗਿਣਤੀ 34 ਹੈ। ਜਸਟਿਸ ਹਿਮਾ ਕੋਹਲੀ ਅਤੇ ਸਾਬਕਾ ਸੀਜੀਆਈ ਡੀਵਾਈ ਚੰਦਰਚੂੁੜ ਦੇ ਸੇਵਾਮੁਕਤ ਹੋਣ ਮਗਰੋਂ ਸਿਖਰਲੀ ਅਦਾਲਤ ਵਿੱਚ ਦੋ ਅਸਾਮੀਆਂ ਖ਼ਾਲੀ ਹੋ ਗਈਆਂ ਹਨ।

Advertisement

ਜਸਟਿਸ ਮਨਮੋਹਨ ਨੇ 29 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ 32ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 9 ਨਵੰਬਰ, 2023 ਨੂੰ ਉਨ੍ਹਾਂ ਨੂੰ ਇਸੇ ਅਦਾਲਤ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ।

ਜਸਟਿਸ ਮਨਮੋਹਨ (61) ਮਰਹੂਮ ਜਗਮੋਹਨ ਦੇ ਪੁੱਤਰ ਹਨ। ਜਗਮੋਹਨ ਨੌਕਰਸ਼ਾਹ ਸੀ ਅਤੇ ਬਾਅਦ ਵਿੱਚ ਸਿਆਸਤ ’ਚ ਆ ਗਏ ਸੀ। ਜਗਮੋਹਨ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾਈਆਂ ਸਨ।

ਜਸਟਿਸ ਮਨਮੋਹਨ ਨੂੰ 13 ਮਾਰਚ, 2008 ਨੂੰ ਦਿੱਲੀ ਹਾਈ ਕੋਰਟ ਵਿੱਚ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ 17 ਦਸੰਬਰ, 2009 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ, ਉਦੋਂ ਉਹ ਸੀਨੀਅਰ ਵਕੀਲ ਸਨ। ਜਸਟਿਸ ਮਨਮੋਹਨ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਅਤੇ ਉਹ 1987 ਵਿੱਚ ਵਕੀਲ ਵਜੋਂ ਰਜਿਸਟਰਡ ਹੋਏ। -ਪੀਟੀਆਈ

Advertisement