For the best experience, open
https://m.punjabitribuneonline.com
on your mobile browser.
Advertisement

ਹੁਨਰ ਤੋਂ ਉਦਮਤਾ ਪ੍ਰੋਗਰਾਮ ’ਚ ਕਾਲਜ ਨੇ ਦੂਜਾ ਸਥਾਨ ਮੱਲਿਆ

07:26 AM Jan 06, 2025 IST
ਹੁਨਰ ਤੋਂ ਉਦਮਤਾ ਪ੍ਰੋਗਰਾਮ ’ਚ ਕਾਲਜ ਨੇ ਦੂਜਾ ਸਥਾਨ ਮੱਲਿਆ
ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਤੇ ਹੋਰ। -ਫੋਟੋ: ਸੱਗੂ
Advertisement

ਅੰਮ੍ਰਿਤਸਰ: ਇਥੇ ਬੀਬੀਕੇ ਡੀਏਵੀ ਕਾਲਜ ਫ਼ਾਰ ਵਿਮੈਨ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰ (ਪੰਜਾਬ) ’ਤੇ ਵਿਅਕਤੀਗਤ ਸ਼੍ਰੇਣੀ ਵਿੱਚ ਇੰਸਟਾਗ੍ਰਾਮ ਰੀਲ ਚੈਲੇਂਜ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਮੁਕਾਬਲਾ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਅਧੀਨ ਰਜਿਸਟਰਡ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੁਆਰਾ ਆਯੋਜਿਤ ਸਾਲ 2024-25 ਲਈ ਹੁਨਰ ਤੋਂ ਉੱਦਮਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ। ਬੀਕਾਮ ਸਮੈਸਟਰ-ਪੰਜਵਾਂ ਦੀਆਂ ਦੋ ਵਿਦਿਆਰਥਣਾਂ ਤਨੀਸ਼ਾ ਅਤੇ ਕਮਲਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਜੇਤੂਆਂ ਨੂੰ ਵੱਖ-ਵੱਖ ਵਸਤੂਆਂ ਜਿਵੇਂ ਕਿ ਭੋਜਨ, ਕੱਪੜੇ ਅਤੇ ਫੋਟੋਗ੍ਰਾਫੀ ਆਦਿ ਦੇ ਸਟਾਲਾਂ ਦੇ ਨਵੀਨਤਮ ਪ੍ਰਦਰਸ਼ਨ ਦੇ ਆਧਾਰ ’ਤੇ ਚੁਣਿਆ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਸਨਮਾਨਿਤ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਹਨਾਂ ਵਿਦਿਆਰਥਣਾਂ ਦੀ ਸਫ਼ਲਤਾ ਉਦਮਤਾ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਸਮਰਪਣ ਦਾ ਪ੍ਰਤੀਬਿੰਬ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

Advertisement