ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਵਿ-ਸੰਗ੍ਰਹਿ ‘ਮਿੱਟੀ ਕੱਢਦੀਆਂ ਔਰਤਾਂ’ ਦੀ ਘੁੰਡ ਚੁਕਾਈ

08:01 AM May 09, 2024 IST
ਪੁਸਤਕ ਰਿਲੀਜ਼ ਕਰਦੇ ਹੋਏ ਡਾ. ਢੀਂਗਰਾ ਤੇ ਹੋਰ। -ਫੋਟੋ: ਪ੍ਰੀਤ

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਮਈ
ਭੁਪਿੰਦਰ ਕੌਰ ਪ੍ਰੀਤ ਦੇ ਪੰਜਵੇਂ ਕਾਵਿ-ਸੰਗ੍ਰਹਿ ‘ਮਿੱਟੀ ਕੱਢਦੀਆਂ ਔਰਤਾਂ’ ਦੀ ਘੁੰਢ ਚੁਕਾਈ ਇੱਥੇ ਇੱਕ ਸਾਦੇ ਸਮਾਗਮ ਦੌਰਾਨ ਭਾਸ਼ਾ ਵਿਗਿਆਨੀ ਅਤੇ ਸਾਹਿਤਕ ਸੱਥ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਢੀਂਗਰਾ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਸਤਿੰਦਰ ਧਨੋਆ ਅਤੇ ਗੁਰਮੀਤ ਖੋਖਰ ਵੱਲੋਂ ਕੀਤੀ ਗਈ| ਇਸ ਮੌਕੇ ਭੁਪਿੰਦਰ ਪ੍ਰੀਤ ਨੇ ਕਿਹਾ ਕਿ ਇਸ ਪੁਸਤਕ ਵਿੱਚ ਪਿਛਲੇ ਨੌਂ ਸਾਲਾਂ ਤੋਂ ਰਚੀਆਂ ਕਵਿਤਾਵਾਂ ਅਤੇ ਨਿੱਜੀ ਅਨੁਭਵਾਂ ਦੇ ਕਾਵਿ ਰੂਪ ਦਰਜ ਹੈ| ਖਾਸ ਤੌਰ ’ਤੇ ਔਰਤ ਮਨ ਦੇ ਅਹਿਸਾਸਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ|
ਡਾ. ਢੀਂਗਰਾ ਨੇ ਕਿਹਾ ਕਿ ਮਨੁੱਖੀ ਮਨ ਦੇ ਭਾਵਾਂ ਨੂੰ ਜਿਸ ਖੂਬਸੂਰਤ ਸ਼ਬਦਾਂ, ਬਿੰਬਾਂ ਤੇ ਰੂਪਾਂ ਰਾਹੀਂ ਪ੍ਰੀਤ ਵੱਲੋਂ ਵਰਣਨ ਕੀਤਾ ਜਾਂਦਾ ਹੈ, ਉਹ ਇਸ ਪੁਸਤਕ ਦੀ ਪ੍ਰਾਪਤੀ ਹੈ| ਗੁਰਸੇਵਕ ਪ੍ਰੀਤ ਨੇ ਕਿਹਾ ਕਿ ਜਲਦੀ ਹੀ ਉਹ ਇਸ ਪੁਸਤਕ ’ਤੇ ਗੋਸ਼ਟੀ ਕਰਾਉਣਗੇ|

Advertisement

Advertisement
Advertisement