For the best experience, open
https://m.punjabitribuneonline.com
on your mobile browser.
Advertisement

ਦਿੱਲੀ ’ਚ ਠੰਢੀਆਂ ਹਵਾਵਾਂ ਨੇ ਕੰਬਣੀ ਛੇੜੀ

06:48 AM Jan 22, 2024 IST
ਦਿੱਲੀ ’ਚ ਠੰਢੀਆਂ ਹਵਾਵਾਂ ਨੇ ਕੰਬਣੀ ਛੇੜੀ
ਨਵੀਂ ਦਿੱਲੀ ’ਚ ਧੁੰਦ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਮਾਨਸ ਰੰਜਨ ਭੂਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਉਥੇ ਹੀ ਸ਼ਹਿਰ ਵਿੱਚ ਧੁੰਦ ਦੀ ਪਤਲੀ ਪਰਤ ਛਾਈ ਰਹੀ। ਦੁਪਹਿਰ ਵੇਲੇ ਥੋੜੇ ਸਮੇਂ ਲਈ ਸੂਰਜ ਚਮਕਿਆ ਪਰ ਠੰਢੀਆਂ ਹਵਾਵਾਂ ਨੇ ਹੱਡ ਠਾਰ ਦਿੱਤੇ। ਦਿੱਲੀ ਦੇ ਸਫਦਰਜੰਗ ਵਿੱਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 6 ਡਿਗਰੀ ਅਤੇ ਕੌਮੀ ਰਾਜਧਾਨੀ ਵਿੱਚ ਕਰੀਬ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐੱਮਡੀ ਨੇ ਦਿੱਲੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਲਈ ਸੰਘਣੀ ਧੁੰਦ ਲਈ ‘ਸੰਤਰੀ ਚਿਤਾਵਨੀ’ ਜਾਰੀ ਕੀਤੀ ਸੀ। ਮੌਸਮ ਮਹਿਕਮੇ ਨੇ 22 ਅਤੇ 23 ਜਨਵਰੀ ਨੂੰ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ। ਆਈਐੱਮਡੀ ਨੇ ਕਿਹਾ ਕਿ ਆਈਜੀਆਈ ਵਿੱਚ ਰਾਤ ਨੂੰ ਸੰਘਣੀ ਧੁੰਦ ਦੀ ਕੋਈ ਰਿਪੋਰਟ ਨਹੀਂ ਹੈ ਤੇ ਦਿੱਲੀ ਦੇ ਸਫਦਰਜੰਗ ਵਿੱਚ 500 ਮੀਟਰ ਅਤੇ ਪਾਲਮ ਵਿੱਚ 1100 ਮੀਟਰ ਦੀ ਦਿੱਖਣ ਹੱਦ ਦਰਜ ਕੀਤੀ ਗਈ ਹੈ। ਇਸ ਦੌਰਾਨ ਸੰਘਣੀ ਧੁੰਦ ਕਾਰਨ ਖਜੂਰਾਹਓ-ਕੁਰੂਕਸ਼ੇਤਰਾ ਐਕਸਪ੍ਰੈਸ, ਅੰਬੇਡਕਰ ਨਗਰ-ਕਟੜਾ ਅਤੇ ਵਾਸਕੋ-ਨਿਜ਼ਾਮੂਦੀਨ ਐਕਸਪ੍ਰੈਸ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਜਾਣ ਵਾਲੀਆਂ ਲਗਭਗ 11 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਦਾ ਇੰਤਜ਼ਾਰ ਕਰਦੇ ਦੇਖਿਆ ਗਿਆ। ਮਹਿਕਮੇ ਨੇ ਖਾਸ ਤੌਰ ’ਤੇ 22 ਅਤੇ 23 ਜਨਵਰੀ ਨੂੰ ਕੌਮੀ ਰਾਜਧਾਨੀ ਲਈ ਸੰਘਣੀ ਧੁੰਦ ਦੇ ਦੀ ਭਵਿੱਖਬਾਣੀ ਕੀਤੀ ਹੈ। 25 ਜਨਵਰੀ ਤੱਕ ਤਾਪਮਾਨ ਘੱਟੋ ਘੱਟ 6 ਅਤੇ ਵੱਧ ਤੋਂ ਵੱਧ 20 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਉੱਤਰੀ ਰੇਲਵੇ ਦੀ ਰਿਪੋਰਟ ਮੁਤਾਬਕ ਪੰਜ ਰੇਲ ਗੱਡੀਆਂ ਕਰੀਬ 6-7 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਖਜੂਰਾਓ-ਕੁਰੂਕਸ਼ੇਤਰ ਐਕਸਪ੍ਰੈਸ, ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ, ਹੈਦਰਾਬਾਦ-ਨਵੀਂ ਦਿੱਲੀ ਐਕਸਪ੍ਰੈਸ, ਰਾਣੀ ਕਮਲਾਪਤੀ-ਨਵੀਂ ਦਿੱਲੀ, ਭੋਪਾਲ ਐਕਸਪ੍ਰੈਸ ਸ਼ਾਮਲ ਹਨ।

Advertisement

Advertisement
Advertisement
Author Image

Advertisement