ਪਠਾਨਕੋਟ ਦੇ ਧਾਰ ਖੇਤਰ ਵਿੱਚ ਬੱਦਲ ਫਟਿਆ
07:49 AM Aug 17, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 16 ਅਗਸਤ
ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰ ਕਲਾਂ ਦੇ ਪਿੰਡ ਘਾੜ ਬਗੜੋਲੀ ਵਿੱਚ ਬੱਦਲ ਫਟ ਗਿਆ ਹਾਲਾਂਕਿ ਇਸ ਦੌਰਾਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਹੈ। ਪਿੰਡ ਘਾੜ ਬਗੜੋਲੀ ਦੇ ਸਰਪੰਚ ਕਿਸ਼ਨ ਚੰਦ ਨੇ ਦੱਸਿਆ ਕਿ 15 ਅਗਸਤ ਸਵੇਰੇ ਉਨ੍ਹਾਂ ਨੂੰ ਅਚਾਨਕ ਪਿੰਡ ਦੇ ਨਾਲ ਲੱਗਦੇ ਪਹਾੜੀ ਜੰਗਲ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਮਗਰੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੱਦਲ ਫਟਣ ਦੀ ਤੀਬਰਤਾ ਬਹੁਤ ਘੱਟ ਸੀ ਜਿਸ ਕਰਕੇ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੱਦਲ ਫਟਣ ਵਾਲੀ ਜਗ੍ਹਾ ’ਤੇ ਟੋਆ ਵੀ ਪੈ ਗਿਆ ਸੀ। ਟੀਮ ਵੱਲੋਂ ਉਸ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਅਤੇ ਅੱਜ ਇਹ ਟੋਆ ਪੂਰ ਦਿੱਤਾ ਗਿਆ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
Advertisement
Advertisement
Advertisement