ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾਬੱਸੀ ਵਿੱਚ ਸਫਾਈ ਵਿਵਸਥਾ ਦੀ ਫੂਕ ਨਿਕਲੀ

06:19 AM Jul 05, 2024 IST
ਡੇਰਾਬੱਸੀ ਦੀ ਸਬਜ਼ੀ ਮੰਡੀ ਵਿੱਚ ਲੱਗੇ ਕੂੜੇ ਦੇ ਢੇਰ ਦਾ ਦ੍ਰਿਸ਼। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 4 ਜੁਲਾਈ
ਡੇਰਾਬੱਸੀ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਫੂਕ ਨਿਕਲਦੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਹਰੇਕ ਮਹੀਨੇ ਸਫਾਈ ਵਿਵਸਥਾ ’ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਵਿੱਚ ਇਸ ਵੇਲੇ ਸਭ ਤੋਂ ਮਾੜੀ ਹਾਲਤ ਹਾਈਵੇਅ ਦੇ ਕੰਢੇ ਲੱਗਦੀ ਸਬਜ਼ੀ ਮੰਡੀ ਦੀ ਬਣੀ ਹੋਈ ਹੈ। ਇੱਥੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਇਹ ਸਬਜ਼ੀ ਮੰਡੀ ਘੱਟ ਅਤੇ ਡੰਪਿੰਗ ਗਰਾਊਂਡ ਦਾ ਅਹਿਸਾਸ ਵੱਧ ਦਿੰਦੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੀ ਇਕਲੌਤੀ ਸਬਜ਼ੀ ਮੰਡੀ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਫਲਾਈਓਵਰ ਦੇ ਹੇਠਾਂ ਲੱਗਦੀ ਹੈ। ਇਸ ਸਬਜ਼ੀ ਮੰਡੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਲੋਕ ਖਰੀਦਾਰੀ ਕਰਨ ਲਈ ਆਉਂਦੇ ਹਨ ਪਰ ਇੱਥੇ ਸਫਾਈ ਵਿਵਸਥਾ ਦੀ ਹਾਲਤ ਕਾਫੀ ਮਾੜੀ ਹੈ। ਦੁਕਾਨਦਾਰ ਆਪਣੇ ਪੱਧਰ ’ਤੇ ਸਫਾਈ ਕਰ ਕੇ ਕੂੜੇ ਦੇ ਢੇਰ ਲਾ ਦਿੰਦੇ ਹਨ ਪਰ ਨਗਰ ਕੌਂਸਲ ਇੱਥੋਂ ਕੂੜਾ ਨਹੀਂ ਚੁੱਕਦੀ ਜਿਸ ਕਾਰਨ ਇੱਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਇੱਥੋਂ ਦੀ ਗੰਦਗੀ ਵਿੱਚ ਜ਼ਿਆਦਾਤਰ ਗਲੀ-ਸੜੀ ਸਬਜ਼ੀ ਹੁੰਦੀ ਹੈ ਜਿਸ ਕਾਰਨ ਉਸ ਵਿੱਚੋਂ ਹਰ ਵੇਲੇ ਬਦਬੂ ਉੱਠਦੀ ਰਹਿੰਦੀ ਹੈ। ਮੰਡੀ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇੱਥੇ ਸਫਾਈ ਵਿਵਸਥਾ ਦਰੁਸਤ ਕਰਨ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਰੋਜ਼ਾਨਾ ਗੰਦਗੀ ਦੇ ਢੇਰ ਵਧਦੇ ਜਾ ਰਹੇ ਹਨ ਜਿਸ ਕਾਰਨ ਗਾਹਕਾਂ ਤੋਂ ਇਲਾਵਾ ਦੁਕਾਨਦਾਰਾਂ ਦਾ ਬੈਠਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਗੰਦਗੀ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਜ਼ਿਆਦਾ ਰਹਿੰਦਾ ਹੈ।
ਉੱਧਰ, ਇਸ ਬਾਰੇ ਗੱਲ ਕਰਨ ’ਤੇ ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਹੁਣ ਸਬਜ਼ੀ ਮੰਡੀ ਵਿੱਚ ਨਿਯਮਤ ਤੌਰ ’ਤੇ ਸਫਾਈ ਕਰਵਾਈ ਜਾਏਗੀ।

Advertisement

Advertisement