ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਲੋਟ ਡਰੇਨ ਦੇ ਸਫ਼ਾਈ ਕਾਰਜ ਵਿਵਾਦਾਂ ’ਚ ਘਿਰੇ

07:39 AM Jul 01, 2024 IST
ਬੁਰਜ ਸਿੱਧਵਾਂ ਨੇੜੇ ਸਫ਼ਾਈ ਕਾਰਜ ਦੌਰਾਨ ਮਲੋਟ ਡਰੇਨ ’ਚ ਸਫ਼ਾਈ ਖੁਣੋਂ ਛੱਡਿਆ ਗਿਆ ਇੱਕ ਹਿੱਸਾ।

ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੂਨ
ਬਰਸਾਤੀ ਪਾਣੀ ਦੀ ਨਿਕਾਸੀ ਦੇ ਨਾਂ ’ਤੇ ਹੋ ਰਹੀ ਮਲੋਟ ਡਰੇਨ ਦੀ ਸਫ਼ਾਈ ਦਾ ਕਾਰਜ ਵਿਵਾਦਾਂ ’ਚ ਘਿਰ ਗਿਆ ਹੈ। ਮੀਂਹਾਂ ਦੇ ਪਾਣੀ ਤੋਂ ਖੌਫ਼ਜਦਾ ਲੋਕਾਂ ਨੇ ਸਫ਼ਾਈ ਕਾਰਜਾਂ ਨੂੰ ਮਹਿਜ਼ ਡਰਾਮਾਬਾਜ਼ੀ ਕਰਾਰ ਦਿੱਤਾ ਹੈ। ਸਾਲ 2022 ਵਿੱਚ ਮੀਂਹਾਂ ਦਾ ਪਾਣੀ ਕਾਫ਼ੀ ਪਿੰਡਾਂ ਲਈ ਵੱਡਾ ਸੰਤਾਪ ਸਾਬਤ ਹੋਇਆ ਸੀ। ਇਨ੍ਹਾਂ ਪਿੰਡਾਂ ਨੂੰ ਡਰੇਨਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਫ਼ਸਲਾਂ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਝੱਲਣਾ ਪਿਆ ਸੀ। ਡਰੇਨੇਜ਼ ਵਿਭਾਗ ਅਨੁਸਾਰ ਮਲੋਟ ਡਰੇਨ ਵਿੱਚ 17 ਕਿਲੋਮੀਟਰ ਲੰਮੇ ਸਫ਼ਾਈ ਕਾਰਜ ਲਈ 18.5 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ।
ਹੁਣ ਇੱਕ ਵੀਡੀਓ ਵਿੱਚ ਬੁਰਜ ਸਿੱਧਵਾਂ ਦੇ ਕਿਸਾਨਾਂ ਨੇ ਡਰੇਨ ਦੀ ਸਫ਼ਾਈ ਦੇ ਕਾਰਜ ਦੀਆਂ ਪਰਤਾਂ ਉਧੇੜੀਆਂ ਹਨ। ਕਿਸਾਨਾਂ ਮੁਤਾਬਕ ਡਰੇਨ ਦੀ ਸਫ਼ਾਈ ਦੇ ਨਾਂ ’ਤੇ ਲੋਕਾਂ ਦੇ ਲਾਂਘੇ ਵਾਲੇ ਪੁਲਾਂ ਨੇੜਿਓਂ ਮੁੂੰਹ ਦਿਖਾਈ ਵਜੋਂ ਥੋੜ੍ਹੀ- ਬਹੁਤ ਹੱਥ-ਸਫ਼ਾਈ ਕੀਤੀ ਜਾ ਰਹੀ ਹੈ। ਅਗਾਂਹ-ਪਿਛਾਂਹ ਦਸ-ਦਸ ਏਕੜ ਤੱਕ ਡਰੇਨ ਵਿੱਚ ਕੋਈ ਸਫ਼ਾਈ ਨਹੀਂ ਕੀਤੀ ਗਈ। ਫਿਰ ਅਗਾਂਹ ਜਾ ਕੇ ਦੋ-ਚਾਰ ਜਗ੍ਹਾ ਕਾਗਜ਼ਾਂ ਦਾ ਢਿੱਡ ਭਰਨ ਲਈ ਸਰਕੰਡੇ ਵਗੈਰਾ ਕੱਢ ਕੇ ਪਟੜੀ ’ਤੇ ਸੁੱਟੇ ਗਏ ਹਨ ਜਦਕਿ ਡਰੇਨ ਵਿੱਚ ਘਾਹ ਤੇ ਕੇਲੀ ਆਦਿ ਵੀ ਉਸੇ ਤਰ੍ਹਾਂ ਖੜ੍ਹੀ ਹੋਈ ਹੈ ਜਦਕਿ ਪਾਣੀ ਨਿਕਾਸੀ ਲਈ ਇੱਕ ਟਰਾਲੀ ਗਾਰ ਵੀ ਨਹੀਂ ਕੱਢੀ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਮਾਮਲਾ ਭਖਣ ’ਤੇ ਖਾਨਾਪੂਰਤੀ ਲਈ ਬਾਹਰ ਮਿੱਟੀ ਦਿਖਾਉਣ ਲਈ ਪਟੜੀ ਦੇ ਨੇੜਿਓਂ ਮਿੱਟੀ ਪੁੱਟ ਕੇ ਪਟੜੀ ਸੁੱਟ ਦਿੱਤੀ ਗਈ। ਬੁਰਜ ਸਿੱਧਵਾਂ ਦੇ ਕਿਸਾਨ ਜਸਬੀਰ ਸਿੰਘ, ਸੁਖਚੈਨ ਸਿੰਘ, ਜਸਤਾਰ ਸਿੰਘ ਭੁੱਲਰ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਮੀਂਹਾਂ ਵੇਲੇ ਸਫ਼ਾਈ ਨਾ ਹੋਣ ਕਰਕੇ ਡਰੇਨ ਓਵਰਫਲੋਅ ਹੋ ਗਿਆ ਸੀ। ਬੁਰਜ ਸਿੱਧਵਾਂ ਨੇੜੇ ਡਰੇਨ ’ਚ ਪਾੜ ਪੈਣ ਕਰਕੇ 3-4 ਸੌ ਏਕੜ ਰਕਬੇ ’ਚ ਪੱਕਿਆ ਝੋਨਾ ਫ਼ਸਲ ਪਾਣੀ ਭਰਨ ਕਰਕੇ ਬਰਬਾਦ ਹੋ ਗਿਆ ਸੀ। ਉਦੋਂ ਵੀ ਸੂਬਾ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਸੀ। ਕਿਸਾਨਾਂ ਨੇ ਪੱਲਿਓਂ ਛੇ-ਸੱਤ ਲੱਖ ਰੁਪਏ ਇਕੱਠਾ ਕਰਕੇ ਖੁਦ ਮਿੱਟੀ ਪਾ ਕੇ ਸੇਮ ਨਾਲੇ ਦੇ ਪਾੜ ਨੂੰ ਬੰਨ੍ਹਿਆ ਸੀ। ਇਸ ਵਾਰ ਵੀ ਤੇਜ਼ ਮੀਂਹ ਆਉਣ ’ਤੇ ਡਰਾਮੇਬਾਜ਼ੀ ਵਾਲੀ ਡਰੇਨ ਸਫ਼ਾਈ ਦਾ ਕੱਚ-ਸੱਚਾ ਨੰਗਾ ਚਿੱਟਾ ਹੋ ਜਾਵੇਗਾ।

Advertisement

ਟੈਂਡਰ ਵਿੱਚ ਗਾਰ ਕੱਢਣ ਦਾ ਕੰਮ ਸ਼ਾਮਲ ਨਹੀਂ: ਅਧਿਕਾਰੀ

ਡਰੇਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਟੈਂਡਰ ਤਹਿਤ ਡਰੇਨ ’ਚੋਂ ਸਰਕੰਡਾ ਅਤੇ ਕੇਲੀ ਪੁੱਟੀ ਜਾ ਰਹੀ ਹੈ। ਮਸ਼ੀਨ ਖ਼ਰਾਬ ਹੋ ਗਈ ਸੀ ਜਿਸ ਕਰਕੇ ਇਸ ਨੂੰ ਪਾਸੇ ਲਿਜਾਣਾ ਪਿਆ। ਉਨ੍ਹਾਂ ਕਿਹਾ ਕਿ ਟੈਂਡਰ ਵਿੱਚ ਗਾਰ ਵਗੈਰਾ ਕੱਢਣੀ ਸ਼ਾਮਲ ਨਹੀਂ ਹੈ। ਡਰੇਨ ਦੀ ਤਸੱਲੀਬਖ਼ਸ਼ ਸਫ਼ਾਈ ਲਈ ਮਜ਼ਦੂਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ।

Advertisement
Advertisement
Advertisement