ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਝੰਬੋ ਵਾਲੀ ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ

03:05 PM Jun 30, 2023 IST

ਪੱਤਰ ਪ੍ਰੇਰਕ

Advertisement

ਪਾਤੜਾਂ, 29 ਜੂਨ

ਸਾਉਣੀ ਦੇ ਸੀਜ਼ਨ ਦੌਰਾਨ ਪੈਣ ਵਾਲੀਆਂ ਬਾਰਸ਼ਾਂ ਨਾਲ ਝੰਬੋ ਚੋਅ ਦੇ ਆਸ-ਪਾਸ ਲੱਗਦੇ ਰਕਬੇ ਦੀ ਸੈਂਕੜੇ ਏਕੜ ਫ਼ਸਲ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਹਰ ਸਾਲ ਤਬਾਹ ਹੋ ਜਾਂਦੀ ਹੈ।

Advertisement

ਬਾਅਦ ਵਿਚ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਮਗਰੋਂ ਮਾਮੂਲੀ ਮੁਆਵਜ਼ੇ ਦੇ ਕੇ ਕਿਸਾਨਾਂ ਦੀਆਂ ਅੱਖਾਂ ਪੂੰਝ ਦਿੱਤੀਆਂ ਜਾਂਦੀਆਂ ਹਨ। ਇਸ ਵਾਰੀ ਸਰਕਾਰ ਨੇ ਕਿਸਾਨਾਂ ਦੀ ਤਬਾਹ ਹੋਣ ਵਾਲੀ ਫ਼ਸਲ ਨੂੰ ਬਚਾਉਣ ਲਈ ਅਗਾਊਂ ਉਪਰਾਲੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਹਲਕਾ ਸ਼ੁਤਰਾਣਾ ਵਿਚੋਂ ਲੰਘਦੀ ਭੁਪਿੰਦਰਾ ਸਾਗਰ ਡਰੇਨ (ਝੰਬੋ ਚੋਅ) ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਫ਼ਾਈ ਦੇ ਕੰਮ ‘ਤੇ ਨਿਗ੍ਹਾ ਰੱਖ ਰਹੀ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜਗਜੀਤ ਸਿੰਘ ਦੁਗਾਲ ਅਤੇ ਕਾਮਰੇਡ ਜਸਵੰਤ ਸਿੰਘ ਨੇ ਚਿਤਾਵਨੀ ਦਿੱਤੀ ਤਸੱਲੀਬਖ਼ਸ਼ ਕੰਮ ਨਾ ਹੋਣ ‘ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ। ਡਰੇਨਜ਼ ਵਿਭਾਗ ਵੱਲੋਂ ਸ਼ਹਿਰ ਦੇ ਨਾਲ ਲਗਦੇ ਪਿੰਡ ਜਿਉਣਪੁਰਾ ਅਤੇ ਚੁਨਾਗਰਾ ਨੂੰ ਜਾਣ ਵਾਲੀਆਂ ਸੜਕਾਂ ਦੇ ਪੁਲਾਂ ਹੇਠ ਫਸੀ ਬੂਟੀ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ‘ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ।

Advertisement
Tags :
ਸਫ਼ਾਈਸ਼ੁਰੂਝੰਬੋਵਾਲੀ
Advertisement